ਪਿੰਡ ਸੜੋਆ ਨਜ਼ਦੀਕ ਕਣਕ ਦੇ 50 ਖੇਤਾਂ 'ਚ ਲੱਗੀ ਅੱਗ

ਸੜੋਆ, 22 ਅਪ੍ਰੈਲ (ਨਵਾਂਸ਼ਹਿਰ/ਹਰਮੇਲ ਸਹੂੰਗੜਾ)-ਪਿੰਡ ਸੜੋਆ ਦੇ ਨਜ਼ਦੀਕ 3 ਵਜੇ ਦੇ ਕਰੀਬ ਕਣਕ ਦੇ ਖੇਤਾਂ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਜ਼ਮੀਨ ਸਰਦਾਰ ਜਗਜੀਤ ਸਿੰਘ ਨੇ ਪਿੰਡ ਕੁੱਕੜ ਮਜਾਰਾ ਦੇ ਜ਼ਿਮੀਦਾਰ ਤਰਲੋਚਨ ਸਿੰਘ ਨੂੰ ਠੇਕੇ ਉਤੇ ਦਿੱਤੀ ਹੋਈ ਸੀ। ਸਾਬਕਾ ਸਰਪੰਚ ਸੁੱਚਾ ਸਿੰਘ ਨੇ ਦੱਸਿਆ ਕਿ 50 ਦੇ ਕਰੀਬ ਕਣਕ ਦੇ ਖੇਤ ਸੜ ਕੇ ਸੁਆਹ ਹੋ ਗਏ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਦੁੱਖ ਦੀ ਘੜੀ ਵਿਚ ਕਿਸਾਨਾਂ ਦੀ ਬਾਂਹ ਫੜੀ ਜਾਵੇ ਤੇ ਮੁਆਵਜ਼ਾ ਦਿੱਤਾ ਜਾਵੇ। ਵੱਖ-ਵੱਖ ਪਿੰਡਾਂ ਤੋਂ ਕਿਸਾਨ ਇਕੱਠੇ ਹੋ ਕੇ ਆਪਣੇ ਟਰੈਕਟਰਾਂ ਨਾਲ ਪਾਣੀ ਲੈ ਕੇ ਤੇ ਫਾਇਰ ਬ੍ਰਿਗੇਡ ਦੀ ਗੱਡੀ ਨਾਲ ਖੇਤਾ ਵਿਚ ਲੱਗੀ ਅੱਗ ਨੂੰ ਬੁਝਾ ਰਹੇ ਸਨ।