ਸਾ.ਵਿਧਾਇਕ ਸੰਦੋਆ ਦੀ ਮਾਤਾ ਦੇ ਸਸਕਾਰ ਮੌਕੇ ਪੁੱਜੇ ਸਪੀਕਰ ਸੰਧਵਾਂ, ਹਰਪਾਲ ਚੀਮਾ ਤੇ ਹਰਜੋਤ ਬੈਂਸ

ਨੂਰਪੁਰ ਬੇਦੀ, (ਰੂਪਨਗਰ), 22 ਅਪ੍ਰੈਲ (ਹਰਦੀਪ ਸਿੰਘ ਢੀਂਡਸਾ)- ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਸ.ਅਮਰਜੀਤ ਸਿੰਘ ਸੰਦੋਆ ਦੀ ਮਾਤਾ ਗਿਆਨ ਕੌਰ ਦੇ ਅੰਤਿਮ ਸੰਸਕਾਰ ’ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਹੋਰ ਆਗੂ ਸ਼ਾਮਿਲ ਹੋਏ। ਦੱਸ ਦੇਈਏ ਕਿ ਉਨ੍ਹਾਂ ਦਾ ਅੱਜ ਦਿਹਾਂਤ ਹੋ ਗਿਆ ਸੀ।