ਤਿੰਨ ਵਾਹਨਾਂ ਦੀ ਆਪਸ 'ਚ ਟੱਕਰ, ਚਾਲਕ ਜ਼ਖਮੀ

ਗੁਰੂਹਰਸਹਾਏ, 15 ਅਪ੍ਰੈਲ (ਕਪਿਲ ਕੰਧਾਰੀ)-ਫਰੀਦਕੋਟ ਰੋਡ 'ਤੇ ਸਥਿਤ ਚੰਦਨ ਪੈਲੇਸ ਦੇ ਬਿਲਕੁਲ ਸਾਹਮਣੇ ਅੱਜ ਕਰੀਬ ਤਿੰਨ ਕਾਰਾਂ ਆਪਸ ਵਿਚ ਟਕਰਾਅ ਗਈਆਂ, ਜਿਸ ਵਿਚ ਕਈ ਕਾਰ ਸਵਾਰ ਜ਼ਖਮੀ ਹੋ ਗਏ ਤੇ ਇਨ੍ਹਾਂ ਕਾਰਾਂ ਦੇ ਆਪਸ ਵਿਚ ਟਕਰਾਉਣ ਕਾਰਨ ਤਿੰਨੋਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਜਾਣਕਾਰੀ ਅਨੁਸਾਰ ਕਰੇਟਾ ਕਾਰ ਜੋ ਕਿ ਗੁਰੂਹਰਸਹਾਏ ਤੋਂ ਫਰੀਦਕੋਟ ਵੱਲ ਨੂੰ ਜਾ ਰਹੀ ਸੀ ਜਦੋਂ ਕਾਰ ਚੰਦਨ ਪੈਲੇਸ ਕੋਲ ਪਹੁੰਚੀ ਤਾਂ ਕਾਰ ਚਲਾਕ ਵਲੋਂ ਕਾਰ ਨੂੰ ਇਕਦਮ ਦੂਜੀ ਸਾਈਡ ਵੱਲ ਮੋੜ ਦਿੱਤਾ, ਜਿਸ ਨਾਲ ਪਿੱਛੋਂ ਆ ਰਹੀ ਸਵਿਫਟ ਕਾਰ ਉਸ ਵਿਚ ਇਕਦਮ ਜਾ ਵੱਜੀ। ਇਸ ਦੌਰਾਨ ਫਰੀਦਕੋਟ ਸਾਈਡ ਤੋਂ ਗੁਰੂਹਰਸਹਾਏ ਵੱਲ ਆ ਰਹੀ ਕਾਰ ਵੀ ਇਨ੍ਹਾਂ ਕਾਰਾਂ ਵਿਚ ਜਾ ਵੱਜੀ, ਜਿਸ ਕਾਰਨ ਤਿੰਨੇ ਕਾਰਾਂ ਆਪਸ ਵਿਚ ਟਕਰਾਅ ਗਈਆਂ ਤੇ ਚਕਨਾਚੂਰ ਹੋ ਗਈਆਂ ਤੇ ਕਈ ਲੋਕ ਇਸ ਹਾਦਸੇ ਵਿਚ ਜ਼ਖਮੀ ਹੋ ਗਏ। ਇਸ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਘਟਨਾ ਵਾਲੀ ਥਾਂ ਉਤੇ ਪਹੁੰਚੀ ਪੁਲਿਸ ਨੇ ਕਾਰ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।