JALANDHAR WEATHER

ਨੀਰਜ ਚੋਪੜਾ ਨੇ ਦੱਖਣੀ ਅਫ਼ਰੀਕਾ ’ਚ ਜਿੱਤਿਆ ਟੂਰਨਾਮੈਂਟ

ਦੱਖਣੀ ਅਫ਼ਰੀਕਾ, 17 ਅਪ੍ਰੈਲ- ਭਾਰਤ ਦੇ ਦੋ ਵਾਰ ਦੇ ਉਲੰਪਿਕ ਤਗਮਾ ਜੇਤੂ ਜੈਵਲਿਨ ਥੋਅਰ ਨੀਰਜ ਚੋਪੜਾ ਨੇ ਦੱਖਣੀ ਅਫਰੀਕਾ ਦੇ ਪੋਟਚੇਫਸਟਰੂਮ ਵਿਚ ਪੋਟ ਇਨਵੀਟੇਸ਼ਨਲ ਟਰੈਕ ਮੁਕਾਬਲਾ ਜਿੱਤ ਕੇ ਆਪਣੇ ਸੀਜ਼ਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਨੀਰਜ ਨੇ ਵਿਸ਼ਵ ਅਥਲੈਟਿਕਸ ਕਾਂਟੀਨੈਂਟਲ ਟੂਰ ਚੈਲੇਂਜਰ ਈਵੈਂਟ ਵਿਚ ਛੇ ਮੈਂਬਰੀ ਮੁਕਾਬਲੇ ਵਿਚ ਸਿਖਰ ’ਤੇ ਪਹੁੰਚਣ ਲਈ 84.52 ਮੀਟਰ ਦੀ ਦੂਰੀ ਤੱਕ ਜੈਵਲਿਨ ਸੁੱਟਿਆ। ਭਾਰਤੀ ਸਟਾਰ ਨੀਰਜ ਦੱਖਣੀ ਅਫ਼ਰੀਕਾ ਦੇ 25 ਸਾਲਾ ਡੂਵੇ ਸਮਿਥ ਤੋਂ ਅੱਗੇ ਰਹੇ, ਜਿਸ ਦਾ ਸਰਵੋਤਮ ਥਰੋਅ 82.44 ਮੀਟਰ ਸੀ। ਹਾਲਾਂਕਿ, ਨੀਰਜ ਦਾ ਪ੍ਰਦਰਸ਼ਨ ਉਸ ਦੇ ਨਿੱਜੀ ਸਰਵੋਤਮ 89.94 ਮੀਟਰ ਤੋਂ ਘੱਟ ਸੀ ਜਦੋਂ ਕਿ ਸਮਿਥ 83.29 ਮੀਟਰ ਦੇ ਆਪਣੇ ਨਿੱਜੀ ਸਰਵੋਤਮ ਪ੍ਰਦਰਸ਼ਨ ਦੇ ਨੇੜੇ ਪਹੁੰਚ ਗਿਆ। ਇਸ ਮੁਕਾਬਲੇ ਵਿਚ ਸਿਰਫ਼ ਦੋ ਖਿਡਾਰੀ ਨੀਰਜ ਅਤੇ ਸਮਿਤ ਨੇ 80 ਮੀਟਰ ਦੀ ਦੂਰੀ ਪਾਰ ਕੀਤੀ। ਇਕ ਹੋਰ ਦੱਖਣੀ ਅਫ਼ਰੀਕੀ, ਡੰਕਨ ਰੌਬਰਟਸਨ, 71.22 ਮੀਟਰ ਦੀ ਕੋਸ਼ਿਸ਼ ਨਾਲ ਤੀਜੇ ਸਥਾਨ ’ਤੇ ਰਿਹਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ