ਅੱਜ ਕੌਮੀ ਇਨਸਾਫ ਮੋਰਚੇ ਵਲੋਂ ਕਿਸਾਨ ਭਵਨ ਚੰਡੀਗੜ੍ਹ ਵਿਖੇ ਸੱਦੀ ਗਈ ਸਰਬ ਸਾਂਝੀ ਮੀਟਿੰਗ

ਚੰਡੀਗੜ੍ਹ 16 ਅਪ੍ਰੈਲ- ਅੱਜ ਕੌਮੀ ਇਨਸਾਫ਼ ਮੋਰਚਾ ਮੋਹਾਲੀ ਵਲੋਂ 17 ਅਪ੍ਰੈਲ 2025 ਨੂੰ ਕਿਸਾਨ ਭਵਨ ਚੰਡੀਗੜ੍ਹ ਵਿਖੇ ਹੋਣ ਜਾ ਰਹੀ ਸਰਬ ਪਾਰਟੀ ਮੀਟਿੰਗ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ ਜਥੇਦਾਰ ਗੁਰਦੀਪ ਸਿੰਘ ਬਠਿੰਡਾ, ਰਛਪਾਲ ਸਿੰਘ ਚੰਡੀਗੜ੍ਹ, ਜੀਤ ਸਿੰਘ ਔਲਖ, ਸੱਜਣ ਸਿੰਘ, ਰਜੀਵ ਸਿੰਘ, ਤਲਵਿੰਦਰ ਗਿੱਲ ਬੀ.ਕੇ.ਯੂ. ਤੋਤੇਵਾਲ ਅਤੇ ਸੁੱਖ ਗਿੱਲ ਮੋਗਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਹਾਜ਼ਰ ਸਨ ਅਤੇ ਕਿਸਾਨ ਭਵਨ ਦੇ ਰਾਵੀ ਹਾਲ ਵਿਚ ਸਵਾ ਸੌ ਕੁਰਸੀ ਦਾ ਪਹਿਲਾਂ ਪ੍ਰਬੰਧ ਹੈ ਅਤੇ ਤਕਰੀਬਨ ਸੌ ਕੁਰਸੀਆਂ ਹੋਰ ਮੰਗਵਾ ਕੇ ਲਗਾਈ ਗਈ ਹੈ। ਇਸ ਮੌਕੇ ਬਾਪੂ ਗੁਰਚਰਨ ਸਿੰਘ ਜੀ (ਪਿਤਾ ਭਾਈ ਜਗਤਾਰ ਸਿੰਘ ਹਵਾਰਾ), ਜਥੇਦਾਰ ਗੁਰਦੀਪ ਸਿੰਘ ਬਠਿੰਡਾ ਅਤੇ ਸੁੱਖ ਗਿੱਲ ਮੋਗਾ ਵਲੋਂ ਸਾਰੀਆਂ ਹੀ ਕਿਸਾਨ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ, ਸਮਾਜ ਸੇਵੀ ਜਥੇਬੰਦੀਆਂ ਅਤੇ ਸੰਤ ਮਹਾਂਪੁਰਸ਼ਾਂ ਨੂੰ ਕੌਮੀ ਇਨਸਾਫ ਮੋਰਚੇ ਵਲੋਂ ਹੋ ਰਹੀ ਸਰਬ ਸਾਂਝੀ ਮੀਟਿੰਗ ਵਿਚ 11 ਵਜੇ ਪਹੁੰਚਣ ਦੀ ਅਪੀਲ ਕੀਤੀ ਹੈ ਅਤੇ ਪੂਰੇ 12 ਵਜੇ ਇਹ ਮੀਟਿੰਗ ਸ਼ੁਰੂ ਹੋ ਜਾਵੇਗੀ ।