JALANDHAR WEATHER

ਸਿਵਲ ਸਰਜਨ ਦੇ ਮਾੜੇ ਅਤੇ ਤਾਨਾਸ਼ਾਹੀ ਰਵੱਈਏ ਨੂੰ ਲੈ ਕਲੈਰੀਕਲ ਸਟਾਫ਼ ਵਲੋਂ ਸਿਵਲ ਸਰਜਨ ਦਫ਼ਤਰ ’ਚ ਧਰਨਾ

ਕਪੂਰਥਲਾ, 11 ਅਪ੍ਰੈਲ (ਅਮਨਜੋਤ ਸਿੰਘ ਵਾਲੀਆ)- ਸਿਵਲ ਸਰਜਨ ਕਪੂਰਥਲਾ ਡਾ. ਰਿਚਾ ਭਾਟੀਆ ’ਤੇ ਮਾੜੇ ਵਤੀਰੇ ਤੇ ਤਾਨਾਸ਼ਾਹੀ ਰਵੱਈਏ ਦੇ ਰੋਸ ਵਜੋਂ ਪੰਜਾਬ ਹੈਲਥ ਡਿਪਾਰਟਮੈਂਟ ਸੁਬਾਰਡੀਨੇਟ ਆਫ਼ਿਜ਼ ਕਲੈਰੀਕਲ ਐਸੋਸੀਏਸ਼ਨ ਨੇ ਕੰਮ ਬੰਦ ਕਰਕੇ ਸਿਵਲ ਸਰਜਨ ਦਫ਼ਤਰ ਵਿਚ ਸਿਵਲ ਸਰਜਨ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਧਰਨਾ ਦਿੱਤਾ। ਇਸ ਮੌਕੇ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਸਿਵਲ ਸਰਜਨ ਦੇ ਰਵੱਈਏ ਤੇ ਸਿਵਲ ਹਸਪਤਾਲ ਦਾ ਕਲੈਰੀਕਲ ਸਟਾਫ਼, ਡਾਕਟਰੀ ਸਟਾਫ਼ ਸਮੇਤ ਸਮੂਹ ਅਮਲਾ ਉਨ੍ਹਾਂ ਦੇ ਮਾੜੇ ਵਿਵਹਾਰ ਤੋਂ ਦੁਖੀ ਹੈ ਤੇ ਉਨ੍ਹਾਂ ਦੀ ਐਸੋਸੀਏਸ਼ਨ ਮੰਗ ਕਰਦੀ ਹੈ ਕਿ ਸਿਵਲ ਸਰਜਨ ਡਾ. ਰਿਚਾ ਭਾਟੀਆ ਦੀ ਜਲਦ ਤੋਂ ਜਲਦ ਇਥੋਂ ਬਦਲੀ ਕੀਤੀ ਜਾਵੇ, ਇਸ ਲਈ ਉਹ ਉੱਚ ਅਧਿਕਾਰੀਆਂ ਤੱਕ ਪਹੁੰਚ ਕਰਨਗੇ ਤੇ ਜੇਕਰ ਬਦਲੀ ਨਾ ਹੋਈ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ