ਅੰਮ੍ਰਿਤਸਰ 'ਚ ਲੱਗੇ ਧਰਨੇ 'ਚ ਜਗਜੀਤ ਸਿੰਘ ਡੱਲੇਵਾਲ ਸਾਥੀਆਂ ਸਮੇਤ ਪੁੱਜੇ

ਅੰਮ੍ਰਿਤਸਰ, 10 ਅਪ੍ਰੈਲ-ਇਥੋਂ ਦੇ ਵਿਰਾਸਤੀ ਮਾਰਗ ਵਿਖੇ ਪੰਥਕ ਹੋਕੇ ਲਈ ਲੱਗੇ ਧਰਨੇ ਵਿਚ ਜਗਜੀਤ ਸਿੰਘ ਡੱਲੇਵਾਲ ਸਾਥੀਆਂ ਸਮੇਤ ਪੁੱਜੇ। ਕਿਸਾਨੀ ਸੰਘਰਸ਼ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵਲੋਂ ਲਗਾਤਾਰ ਸ਼ੰਭੂ ਅਤੇ ਖਨੌਰੀ ਬਾਰਡਰ ਉਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਸੀ। ਅੱਜ ਉਨ੍ਹਾਂ ਨੂੰ ਬਰਨਾਲਾ ਦੇ ਹਸਪਤਾਲ ਵਿਚੋਂ ਛੁੱਟੀ ਮਿਲੀ ਸੀ।