ਅੱਜ ਭਾਰਤ ਲਿਆਂਦਾ ਜਾਵੇਗਾ ਤਹੱਵੁਰ ਰਾਣਾ

ਨਵੀਂ ਦਿੱਲੀ, 10 ਅਪ੍ਰੈਲ- ਮੁੰਬਈ ਵਿਚ 26/11 ਦੇ ਅੱਤਵਾਦੀ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਨੂੰ ਅੱਜ ਅਮਰੀਕਾ ਤੋਂ ਭਾਰਤ ਲਿਆਂਦਾ ਜਾਵੇਗਾ। ਰਾਣਾ ਨੇ ਭਾਰਤ ਹਵਾਲਗੀ ਤੋਂ ਬਚਣ ਕਈ ਕੋਸ਼ਿਸ਼ਾਂ ਕੀਤੀਆਂ ਪਰ ਅਮਰੀਕੀ ਅਦਾਲਤਾਂ ਵਿਚ ਉਹ ਸਫ਼ਲ ਨਹੀਂ ਹੋ ਸਕਿਆ। 64 ਸਾਲਾ ਰਾਣਾ ਪਾਕਿਸਤਾਨੀ ਮੂਲ ਦਾ ਕੈਨੇਡੀਅਨ ਨਾਗਰਿਕ ਹੈ। ਮੁੰਬਈ ਵਿਚ 26/11 ਦੇ ਅੱਤਵਾਦੀ ਹਮਲੇ ਦਾ ਦੋਸ਼ੀ ਤਹੱਵੁਰ ਰਾਣਾ ਅਮਰੀਕੀ ਨਾਗਰਿਕ ਡੇਵਿਡ ਕੋਲਮੈਨ ਹੈਡਲੀ ਉਰਫ ਦਾਊਦ ਗਿਲਾਨੀ ਦਾ ਕਰੀਬੀ ਸਾਥੀ ਹੈ। ਅਧਿਕਾਰੀਆਂ ਅਨੁਸਾਰ ਇਕ ਮਲਟੀ-ਏਜੰਸੀ ਟੀਮ ਉਸ ਨੂੰ ਭਾਰਤ ਲਿਆਉਣ ਲਈ ਅਮਰੀਕਾ ਗਈ ਹੈ। ਅਮਰੀਕਾ ਤੋਂ ਹਵਾਲਗੀ ਤੋਂ ਬਾਅਦ ਭਾਰਤ ਪਹੁੰਚਣ ’ਤੇ ਤਹੱਵੁਰ ਹੁਸੈਨ ਰਾਣਾ ਨੂੰ ਤਿਹਾੜ ਜੇਲ੍ਹ ਦੇ ਉੱਚ-ਸੁਰੱਖਿਆ ਵਾਰਡ ਵਿਚ ਰੱਖਿਆ ਜਾ ਸਕਦਾ ਹੈ।