JALANDHAR WEATHER

ਬਾਡੀ ਬਿਲਡਰ ਨੌਜਵਾਨ ਪਵਨਪ੍ਰੀਤ ਸਿੰਘ ਖੁਦਕੁਸ਼ੀ ਦੇ ਸੱਤ ਮੁਲਜ਼ਮ ਗੈਸਟ ਹਾਊਸਾਂ ਤੋਂ ਕਾਬੂ

 ਗੁਰੂਸਰ ਸੁਧਾਰ (ਲੁਧਿਆਣਾ), 6 ਅਪ੍ਰੈਲ (ਜਗਪਾਲ ਸਿੰਘ ਸਿਵੀਆਂ) - ਬਹੁਚਰਚਿਤ ਬਾਡੀ ਬਿਲਡਰ ਪਵਨਪ੍ਰੀਤ ਸਿੰਘ ਖੁਦਕੁਸ਼ੀ ਮਾਮਲੇ ਵਿਚ ਸੁਧਾਰ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਇਸ ਮਾਮਲੇ ਵਿਚ ਨਾਮਜ਼ਦ ਮ੍ਰਿਤਕ ਨੌਜਵਾਨ ਦੀ ਮਹਿਲਾ ਦੋਸਤ ਕਿਰਨਦੀਪ ਕੌਰ, ਪਿਤਾ ਰਾਜਿੰਦਰ ਸਿੰਘ, ਭਰਾ ਗੁਰਚਰਨ ਸਿੰਘ ਚੰਨਾ, ਲੜਕੀ ਦੀਮਾਤਾ, ਦੋ ਭੈਣਾਂ ਸਾਰੇ ਵਾਸੀ ਹਲਵਾਰਾ ਨੂੰ ਇਸ ਮਾਮਲੇ ਦੇ ਤਫ਼ਤੀਸ਼ ਕਰ ਰਹੇ ਐੱਸ.ਐੱਚ.ਓ. ਸੁਧਾਰ ਜਸਵਿੰਦਰ ਸਿੰਘ ਵਲੋਂ ਆਪਣੀ ਪੁਲਿਸ ਪਾਰਟੀ ਸਮੇਤ ਇਨ੍ਹਾਂ ਮੁਲਜ਼ਮਾਂ ਵਿੱਚੋਂ ਤਿੰਨ ਜਣਿਆਂ ਨੂੰ ਸ੍ਰੀ ਅਨੰਦਪੁਰ ਸਾਹਿਬ ਅਤੇ ਚਾਰਾਂ ਨੂੰ ਨੈਣਾਂ ਦੇਵੀ ਦੇ ਗੈਸਟ ਹਾਊਸਾਂ ਤੋਂ ਕਾਬੂ ਕੀਤਾ ਗਿਆ । ਐੱਸ.ਐੱਚ.ਓ. ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਮਲੇ ਵਿਚ ਨਾਮਜ਼ਦ ਪਿੰਡ ਹਲਵਾਰਾ ਦੇ ਸਰਪੰਚ ਸੁਖਵਿੰਦਰ ਸਿੰਘ ਅਤੇ ਪਟਵਾਰੀ ਕੁਲਦੀਪ ਸਿੰਘ ਅਜੇ ਫਰਾਰ ਹਨ ਜਿਨ੍ਹਾਂ ਨੂੰ ਦਿੱਲੀ-ਹਰਿਆਣਾ ਵਿਖੇ ਪੁਲਿਸ ਟੀਮ ਭਾਲ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ