ਫ਼ਾਜ਼ਿਲਕਾ ਨੇੜੇ ਪੁਲਿਸ ਮੁਕਾਬਲੇ ਵਿਚ ਨਸ਼ਾ ਤਸਕਰ ਜ਼ਖ਼ਮੀ , ਨਸ਼ਾ ਤੇ ਅਸਲ੍ਹਾ ਬਰਾਮਦ

ਫ਼ਾਜ਼ਿਲਕਾ/ਲਾਧੂਕਾ, 6 ਅਪ੍ਰੈਲ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਦੀ ਮੰਡੀ ਲਾਧੂਕਾ ਦੇ ਨੇੜੇ ਪੁਲਿਸ ਮੁਕਾਬਲੇ ਵਿਚ 1 ਨਸ਼ਾ ਤਸਕਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹੋਏ ਨਸ਼ਾ ਤਸਕਰ ਕੋਲੋਂ 4 ਪੈਕੇਟ ਹੈਰੋਇਨ, ਇਕ ਪਿਸਤੌਲ ਅਤੇ ਚਾਰ ਜ਼ਿੰਦਾ ਰੌਂਦ ਪੁਲਿਸ ਨੇ ਬਰਾਮਦ ਕੀਤੇ ਹਨ। ਜਦੋਂ ਕਿ ਜ਼ਖ਼ਮੀ ਹੋਏ ਨਸ਼ਾ ਤਸਕਰ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਦੌਰਾਨ 2 ਪੁਲਿਸ ਮੁਲਾਜ਼ਮ ਵੀ ਫੱਟੜ ਹੋਏ ਦਸੇ ਜਾ ਰਹੇ ਹਨ। ਡੀ.ਐਸ.ਪੀ. ਫ਼ਾਜ਼ਿਲਕਾ ਤਰਸੇਮ ਮਸੀਹ ਅਤੇ ਸੀ.ਆਈ.ਏ ਸਟਾਫ਼-2 ਅਬੋਹਰ ਦੇ ਇੰਚਾਰਜ ਰੁਪਿੰਦਰ ਸਿੰਘ ਨੇ ਦੱਸਿਆ ਕਿ ਨਸ਼ਾ ਤਸਕਰ ਵਲੋਂ ਪੁਲਿਸ 'ਤੇ ਗੋਲੀ ਚਲਾਈ ਗਈ ਅਤੇ ਜਵਾਬੀ ਕਰਵਾਈ ਵਿਚ ਪੁਲਿਸ ਨੇ ਇਕ ਹਵਾਈ ਫਾਇਰ ਕੀਤਾ । ਉਨ੍ਹਾਂ ਨੇ ਦੱਸਿਆ ਕਿ ਨਸ਼ਾ ਤਸਕਰ ਨੇ ਦੋ ਰਾਊਂਡ ਫਾਇਰ ਕੀਤੇ। ਉਨ੍ਹਾਂ ਨੇ ਦੱਸਿਆ ਕਿ ਨਸ਼ਾ ਤਸਕਰ ਕੋਲੋਂ 4 ਪੈਕਟ ਹੈਰੋਇਨ, ਇਕ ਪਿਸਤੌਲ 32 ਬੋਰ,4 ਜ਼ਿੰਦਾ ਰੌਂਦ , ਮੋਬਾਈਲ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ ।