JALANDHAR WEATHER

ਮਰਨ ਵਰਤ ਖ਼ਤਮ ਕਰਨ ਉਪਰੰਤ ਕਿਸਾਨ ਨੇਤਾ ਡੱਲੇਵਾਲ ਖੰਨਾ ਦੇ ਹਸਪਤਾਲ ਵਿਚ ਦਾਖ਼ਲ, ਡਾਕਟਰਾਂ ਦੀ ਦੇਖ ਰੇਖ ਵਿਚ ਖਾਣਾ ਸ਼ੁਰੂ ਕਰਨਗੇ

ਖੰਨਾ 6 ਅਪ੍ਰੈਲ, (ਹਰਜਿੰਦਰ ਸਿੰਘ ਲਾਲ) -131 ਦਿਨਾਂ ਤੋਂ ਸ਼ੁਰੂ ਕੀਤਾ ਮਰਨ ਵਰਤ ਅੱਜ ਫ਼ਤਹਿਗੜ੍ਹ ਸਾਹਿਬ ਦੀ ਧਰਤੀ 'ਤੇ ਖ਼ਤਮ ਕਰਨ ਤੋਂ ਬਾਅਦ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੇਰ ਸ਼ਾਮ ਖੰਨਾ ਦੇ ਇਕ ਨਿੱਜੀ ਹਸਪਤਾਲ ਵਿਚ ਪੁੱਜੇ ਜਿੱਥੇ। ਅੱਜ ਦੀ ਰਾਤ ਦਾਖ਼ਲ ਰਹਿਣਗੇ। ਖੰਨਾ ਨਰਸਿੰਗ ਹੋਮ ਅਤੇ ਹਸਪਤਾਲ ਦੇ ਮੁੱਖ ਡਾਕਟਰ ਰਣਜੀਤ ਖੰਨਾ ਨੇ ਦੱਸਿਆ ਕਿ ਉਨ੍ਹਾਂ ਦੀ ਚੈਕਿੰਗ ਦਿਲ ਦੀਆਂ ਬੀਮਾਰੀਆਂ ਦੇ ਸੁਪਰ ਸਪੈਸ਼ਲਿਸਟ ਮਾਹਿਰ ਡਾਕਟਰ ਮੀਨਾਲ ਖੰਨਾ ਡੀ.ਐਮ. ਅਤੇ ਹੋਰ ਪ੍ਰਮੁੱਖ ਡਾਕਟਰਾਂ ਨੇ ਕੀਤੀ ਹੈ । ਉਹ ਠੀਕ ਠਾਕ ਹਨ। ਜਗਜੀਤ ਸਿੰਘ ਡੱਲੇਵਾਲ ਦੇ ਪੁੱਤਰ ਗੁਰਪਿੰਦਰ ਸਿੰਘ ਨੇ ਦੱਸਿਆ ਕਿ ਮਰਨ ਵਰਤ ਸਮਾਪਤ ਕਰਨ ਉਪਰੰਤ ਉਨ੍ਹਾਂ ਨੂੰ ਮਨਾ ਕੇ ਇਥੇ ਜਾਂਚ ਲਈ ਲੈ ਕੇ ਆਏ ਹਾਂ । ਕਿਓਂਕਿ ਇੰਨੇ ਦਿਨਾਂ ਦੀ ਭੁੱਖ ਹੜਤਾਲ ਤੋਂ ਬਾਅਦ ਇਹ ਦੇਖਣਾ ਜ਼ਰੂਰੀ ਹੈ ਕਿ ਕੀ ਸਰੀਰ ਦੇ ਭੋਜਨ ਨੂੰ ਪਚਾਉਣ ਵਿਚ ਕੋਈ ਦਿੱਕਤ ਤਾਂ ਨਹੀਂ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ