ਪੰਜਾਬ ਦਾ ਅਮਨ ਕਾਨੂੰਨ ਸਭ ਦੇ ਸਾਹਮਣੇ ਹੈ - ਅਵਤਾਰ ਸਿੰਘ ਕਰੀਮਪੁਰੀ

ਦਿੜ੍ਹਬਾ ਮੰਡੀ , 6 ਅਪ੍ਰੈਲ (ਜਸਵੀਰ ਸਿੰਘ ਔਜਲਾ) - ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਦਿੜ੍ਹਬਾ ਵਲੋਂ ਪਿੰਡ ਬਘਗੌਲ ਵਿਖੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ,ਜਤਿੰਦਰ ਜੈਨ ਅਤੇ ਮਨੀਸ਼ ਸਿਸੋਦੀਆ ਤਿੰਨੋਂ ਜਣੇ ਕਰੱਪਸ਼ਨ ਦੇ ਕੇਸਾਂ ਵਿਚ ਜੇਲ੍ਹ ਕੱਟ ਕੇ ਆਏ ਹਨ। ਪੰਜਾਬ ਦੀ ਜਨਤਾ ਨੂੰ ਇਹ ਕਹਿ ਰਹੇ ਹਨ ਕਿ ਆਮ ਆਦਮੀ ਪਾਰਟੀ ਨਸ਼ੇ ਖ਼ਤਮ ਜਦੋਂ ਕਿ ਇਹ ਖੁਦ ਨਸ਼ਿਆਂ ਦੇ ਕੇਸਾਂ ਵਿਚ ਫਸੇ ਹੋਏ ਹਨ ਹਨ। ਪੰਜਾਬ ਦਾ ਅਮਨ ਕਾਨੂੰਨ ਸਭ ਦੇ ਸਾਹਮਣੇ ਹੈ।