JALANDHAR WEATHER

ਦਾਲਮ ਅੱਡੇ 'ਤੇ ਮੋਟਰਸਾਈਕਲ ਸਵਾਰ ਨਕਾਬਪੋਸ਼ਾਂ ਨੇ ਚਲਾਈ ਗੋਲੀ

ਬਟਾਲਾ, 10 ਅਪ੍ਰੈਲ (ਰਾਕੇਸ਼ ਰੇਖੀ)- ਬਟਾਲਾ-ਡੇਰਾ ਬਾਬਾ ਨਾਨਕ ਰੋਡ 'ਤੇ ਪੈਂਦੇ ਪਿੰਡ ਦਾਲਮ ਵਿਚ ਦੇਰ ਰਾਤ ਮੋਟਰਸਾਈਕਲ 'ਤੇ ਆਏ ਅਣਪਛਾਤੇ ਲੋਕਾਂ ਨੇ ਇਕ ਨੌਜਵਾਨ ਉਤੇ ਗੋਲੀ ਚਲਾ ਦਿੱਤੀ, ਪਰ ਗਨੀਮਤ ਇਹ ਰਹੀ ਕਿ ਉਕਤ ਨੌਜਵਾਨ ਦੀ ਜਾਨ ਬਚ ਗਈ। ਹਮਲਾਵਰਾਂ ਵਲੋਂ ਚਲਾਈ ਗਈ ਗੋਲੀ ਨੇੜੇ ਦੇ ਇਕ ਸ਼ਰਾਬ ਦੇ ਠੇਕੇ ਵਿਚ ਪਈ ਫ੍ਰਿਜ 'ਤੇ ਲੱਗ ਗਈ। ਗੋਲੀ ਚਲਣ ਦੀ ਸੂਚਨਾ ਮਿਲਦੇ ਹੀ ਡੀ.ਐਸ.ਪੀ. ਫ਼ਤਹਿਗੜ੍ਹ ਚੂੜੀਆਂ ਅਤੇ ਐੱਸ.ਐਚ.ਓ. ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਗਏ ਅਤੇ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਦੇ ਬਿਆਨ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ