ਬੰਗਲਾਦੇਸ਼ ਲਈ ਟ੍ਰਾਂਸਸ਼ਿਪਮੈਂਟ ਸਹੂਲਤ ਦੇ ਫੈਸਲੇ 'ਤੇ ਸੀ.ਐਮ. ਹਿਮੰਤ ਬਿਸਵਾ ਨੇ ਕੀਤਾ ਟਵੀਟ

ਨਵੀਂ ਦਿੱਲੀ, 9 ਅਪ੍ਰੈਲ-ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਟਵੀਟ ਕੀਤਾ ਕਿ ਭਾਰਤ ਵਲੋਂ ਬੰਗਲਾਦੇਸ਼ ਲਈ ਟ੍ਰਾਂਸਸ਼ਿਪਮੈਂਟ ਸਹੂਲਤ ਰੱਦ ਕਰਨ ਦਾ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਾਸ਼ਟਰੀ ਹਿੱਤਾਂ ਅਤੇ ਉੱਤਰ-ਪੂਰਬੀ ਖੇਤਰ ਦੀ ਸੁਰੱਖਿਆ ਪ੍ਰਤੀ ਅਤੁੱਟ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਹ ਫੈਸਲਾਕੁੰਨ ਕਾਰਵਾਈ ਭਾਰਤ ਦੀਆਂ ਰਣਨੀਤਕ ਅਤੇ ਆਰਥਿਕ ਤਰਜੀਹਾਂ ਦੀ ਰੱਖਿਆ ਲਈ ਸਰਕਾਰ ਦੇ ਦ੍ਰਿੜ੍ਹ ਰੁਖ਼ ਨੂੰ ਦਰਸਾਉਂਦੀ ਹੈ।