ਸੋਨੇ ਦਾ ਕਾਰੀਗਰ ਮਾਲਕਾਂ ਦਾ 45 ਲੱਖ ਰੁਪਏ ਮੁੱਲ ਦਾ ਸੋਨਾ ਚੋਰੀ ਕਰਕੇ ਹੋਇਆ ਫ਼ਰਾਰ
ਲੁਧਿਆਣਾ , 9 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਸਰਾਫਾ ਬਾਜ਼ਾਰ ਵਿਚ ਸੋਨੇ ਦਾ ਕਾਰੋਬਾਰ ਕਰਨ ਵਾਲੇ ਇਕ ਸਵਰਨਕਾਰ ਦਾ 45 ਲੱਖ ਰੁਪਏ ਮੁੱਲ ਦਾ ਸੋਨਾ ਉਸ ਦਾ ਵਰਕਰ ਚੋਰੀ ਕਰਕੇ ਫ਼ਰਾਰ ਹੋ ਗਿਆ । ਜਾਣਕਾਰੀ ਅਨੁਸਾਰ ਨਸੀਮ ਨਾਮੀ ਕਾਰੋਬਾਰੀ ਨੇ ਅਜੇ ਦੋ ਦਿਨ ਪਹਿਲਾਂ ਹੀ ਇਸ ਵਰਕਰ ਨੂੰ ਸੋਨੇ ਦੇ ਗਹਿਣੇ ਬਣਾਉਣ ਲਈ ਕੰਮ 'ਤੇ ਰੱਖਿਆ ਸੀ ਪਰ ਅੱਜ ਉਹ ਅੱਧਾ ਕਿੱਲੋ ਦੇ ਕਰੀਬ ਸੋਨਾ ਚੋਰੀ ਕਰਕੇ ਫ਼ਰਾਰ ਹੋ ਗਿਆ। ਨਸੀਮ ਵਲੋਂ ਉਸ ਦੀ ਕਾਫੀ ਭਾਲ ਕੀਤੀ ਗਈ ਪਰ ਉਸ ਦਾ ਕਿਥੇ ਵੀ ਪਤਾ ਨਹੀਂ ਲੱਗਿਆ। ਨਸੀਮ ਵਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਦੇਰ ਰਾਤ ਪੁਲਿਸ ਵਲੋਂ ਇਸ ਮਾਮਲੇ ਵਿਚ ਫ਼ਰਾਰ ਹੋਏ ਵਰਕਰ ਦੀ ਭਾਲ ਲਈ ਕੁਝ ਥਾਵਾਂ 'ਤੇ ਛਾਪੇਮਾਰੀ ਵੀ ਕੀਤੀ ਸੀ ਪਰ ਪੁਲਿਸ ਨੂੰ ਸਫਲਤਾ ਨਹੀਂ ਮਿਲੀ।