JALANDHAR WEATHER

ਵਕਫ਼ ਸੋਧ ਬਿੱਲ: ਕਾਂਗਰਸ ਦੀਆਂ ਦਲੀਲਾਂ ’ਚ ਨਹੀਂ ਹੈ ਕੋਈ ਦਮ- ਅਮਿਤ ਸ਼ਾਹ

ਨਵੀਂ ਦਿੱਲੀ, 2 ਅਪ੍ਰੈਲ- ਵਕਫ਼ ਸੋਧ ਬਿੱਲ ਪੇਸ਼ ਹੋਣ ਤੋਂ ਬਾਅਦ ਕਾਂਗਰਸ ਵਲੋਂ ਕੀਤੇ ਜਾ ਰਹੇ ਵਿਰੋਧ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਬਿੱਲ ਨੂੰ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ। ਇਹ ਬਿੱਲ ਸਾਂਝੀ ਸੰਸਦੀ ਕਮੇਟੀ ਨੂੰ ਦਿੱਤਾ ਗਿਆ ਤੇ ਵਿਰੋਧੀ ਧਿਰ ਵੀ ਇਸ ’ਤੇ ਬੋਲ ਰਹੀ ਸੀ ਤੇ ਉਨ੍ਹਾਂ ਦੇ ਵਿਚਾਰ ਵੀ ਲਏ ਗਏ ਸਨ। ਮੰਤਰੀ ਮੰਡਲ ਨੇ ਕਮੇਟੀ ਦੇ ਸੁਝਾਵਾਂ ਨੂੰ ਸਵੀਕਾਰ ਕਰ ਲਿਆ। ਕਿਰਨ ਰਿਜਿਜੂ ਨੇ ਇਸ ਨੂੰ ਸੋਧ ਵਜੋਂ ਲਿਆਂਦਾ ਹੈ। ਵਿਰੋਧੀ ਧਿਰ ਖੁਦ ਕਹਿ ਰਹੀ ਸੀ ਕਿ ਇਕ ਸਾਂਝੀ ਸੰਸਦੀ ਕਮੇਟੀ ਬਣਾਈ ਜਾਣੀ ਚਾਹੀਦੀ ਹੈ। ਇਹ ਕਾਂਗਰਸ ਵਾਂਗ ਸੰਸਦੀ ਕਮੇਟੀ ਨਹੀਂ ਹੈ। ਇਹ ਸਾਡੀ ਕਮੇਟੀ ਹੈ, ਜੋ ਚਰਚਾ ਕਰਦੀ ਹੈ। ਕਾਂਗਰਸ ਦੀ ਕਮੇਟੀ ਸਿਰਫ਼ ਇਕ ਮੋਹਰ ਲਗਾਉਂਦੀ ਸੀ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੀਆਂ ਦਲੀਲਾਂ ’ਚ ਕੋਈ ਦਮ ਨਹੀਂ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ