JALANDHAR WEATHER

ਅੱਗ ਲੱਗਣ ਕਾਰਨ ਦੋ ਨਾਬਾਲਗ ਭੈਣ ਭਰਾਵਾਂ ਦੀ ਮੌਤ

ਨਵੀਂ ਦਿੱਲੀ, 31 ਮਾਰਚ- ਪੱਛਮੀ ਦਿੱਲੀ ਦੇ ਮਨੋਹਰ ਪਾਰਕ ਵਿਚ ਇਕ ਘਰ ਵਿਚ ਇਕ ਐਲ.ਪੀ.ਜੀ. ਸਿਲੰਡਰ ਤੋਂ ਗੈਸ ਲੀਕ ਹੋਣ ਕਾਰਨ ਲੱਗੀ ਅੱਗ ਵਿਚ ਦੋ ਨਾਬਾਲਗ ਭੈਣ-ਭਰਾਵਾਂ ਦੀ ਮੌਤ ਹੋ ਗਈ। ਇਹ ਘਟਨਾ ਡਬਲਯੂ.ਜ਼ੈੱਡ-7, ਮਨੋਹਰ ਪਾਰਕ ਵਿਚ ਵਾਪਰੀ। ਪੁਲਿਸ ਨੇ ਦੱਸਿਆ ਕਿ ਬੱਚਿਆਂ ਦੀ ਪਛਾਣ ਸਾਕਸ਼ੀ (14) ਅਤੇ ਉਸ ਦੇ ਭਰਾ ਆਕਾਸ਼ (7) ਵਜੋਂ ਹੋਈ ਹੈ। ਅੱਗ ਲੱਗਣ ਨਾਲ ਤਿੰਨ ਵਿਅਕਤੀ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਪੀ.ਸੀ.ਆਰ. ਟੀਮ ਨੇ ਆਚਾਰੀਆ ਭਿਕਸ਼ੂ ਹਸਪਤਾਲ ਪਹੁੰਚਾਇਆ। ਪੰਜਾਬੀ ਬਾਗ ਪੁਲਿਸ ਸਟੇਸ਼ਨ ਦੀ ਇੱਕ ਟੀਮ ਵੀ ਜਾਂਚ ਲਈ ਮੌਕੇ ’ਤੇ ਪਹੁੰਚੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ