JALANDHAR WEATHER

ਥਾਣਾ ਬੁੱਲ੍ਹੋਵਾਲ ਦਾ ਐਸ.ਐਚ.ਓ. ਤੇ ਏ.ਐਸ.ਆਈ. ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ

ਹੁਸ਼ਿਆਰਪੁਰ, 31 ਮਾਰਚ (ਬਲਜਿੰਦਰ ਪਾਲ ਸਿੰਘ)- ਪੰਜਾਬ ਸਰਕਾਰ ਵਲੋਂ ਰਿਸ਼ਵਤ ਦੇ ਖਿਲਾਫ਼ ਸ਼ੁਰੂ ਕੀਤੀ ਗਈ ਮੁੰਹਿਮ ਤਹਿਤ ਅੱਜ ਚੌਕਸੀ ਵਿਭਾਗ ਨੂੰ ਉਸ ਵੇਲੇ ਸਫ਼ਲਤਾ ਹਾਸਲ ਹੋਈ, ਜਦੋਂ ਥਾਣਾ ਬੁੱਲੋਵਾਲ ਦੇ ਐਸ.ਐਚ.ਓ. ਰਮਨ ਕੁਮਾਰ ਤੇ ਇਕ ਏ.ਐਸ.ਆਈ. ਨੂੰ ਕਰੀਬ ਡੇਢ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਫੜਿਆ ਗਿਆ। ਫਿਲਹਾਲ ਵਿਜੀਲੈਂਸ ਵਲੋਂ ਇਹ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਕਿ ਰਮਨ ਕੁਮਾਰ ਨੇ ਇਹ ਪੈਸੇ ਕਿਸ ਇਵਜ਼ ਵਿਚ ਲਏ ਸਨ ਪਰ ਵਿਜੀਲੈਂਸ ਦੀ ਟੀਮ ਰਮਨ ਕੁਮਾਰ ਤੇ ਏ.ਐਸ.ਆਈ ਨੂੰ ਗਿ੍ਰਫ਼ਤਾਰ ਕਰਕੇ ਲੈ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ