JALANDHAR WEATHER

ਫ਼ਾਜ਼ਿਲਕਾ : ਆੜ੍ਹਤੀਆ ਐਸੋਸੀਏਸ਼ਨ ਦੀ ਚੋਣਾਂ 'ਚ 27 ਵੋਟਾਂ ਨਾਲ ਗੋਲਡੀ ਸਚਦੇਵਾ ਬਣੇ ਨਵੇਂ ਪ੍ਰਧਾਨ

ਫਾਜ਼ਿਲਕਾ, 29 ਮਾਰਚ (ਪ੍ਰਦੀਪ ਕੁਮਾਰ)-ਫ਼ਾਜ਼ਿਲਕਾ ਅਨਾਜ ਮੰਡੀ ਵਿਚ ਆੜ੍ਹਤੀਆ ਐਸੋਸੀਏਸ਼ਨ ਦੀਆਂ ਚੋਣਾਂ ਸ਼ਾਂਤਮਈ ਢੰਗ ਨਾਲ ਮੁਕੰਮਲ ਹੋਈਆਂ। ਚੋਣਾਂ ਵਿਚ ਸੰਜੀਵ ਉਰਫ਼ ਗੋਲਡੀ ਸਚਦੇਵਾ ਜੇਤੂ ਕਰਾਰ ਦਿੱਤੇ ਗਏ। ਉਨ੍ਹਾਂ ਦੇ ਮੁਕਾਬਲੇ ਚੋਣਾਂ ਲੜ ਰਹੇ ਸੁਰਿੰਦਰ ਉਰਫ਼ ਪੱਪੂ ਕਾਲੜਾ 27 ਵੋਟਾਂ ਤੋਂ ਹਾਰ ਗਏ। ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨਗੀ ਦੀਆਂ ਚੋਣਾਂ ਵਿਚ ਇਸ ਵਾਰ ਕਈ ਉਤਾਰ ਚੜ੍ਹਾਅ ਦੇਖਣ ਨੂੰ ਮਿਲੇ, ਜਿਸ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸਨ ਵਲੋਂ ਇਨ੍ਹਾਂ ਚੋਣਾਂ ਵਿਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ। ਫ਼ਾਜ਼ਿਕਲਾ ਮਾਰਕੀਟ ਕਮੇਟੀ ਵਿਚ ਇਨ੍ਹਾਂ ਚੋਣਾਂ ਨੂੰ ਕਰਵਾਇਆ ਗਿਆ। ਜਿਥੇ ਭਾਰੀ ਪੁਲਿਸ ਬੱਲ ਦੇਖਣ ਨੂੰ ਮਿਲਿਆ। ਆੜ੍ਹਤੀਆ ਐਸੋਸੀਏਸ਼ਨ ਦੀ ਚੋਣ ਕਮੇਟੀ ਦੀ ਨਿਗਰਾਨੀ ਹੇਠ ਇਨ੍ਹਾਂ ਚੋਣਾਂ ਨੂੰ ਕਰਵਾਇਆ ਗਿਆ, ਜਿਸ ਵਿਚ ਕੁੱਲ 312 ਵੋਟਾਂ ਸਨ ਅਤੇ 305 ਵੋਟਾਂ ਇਨ੍ਹਾਂ ਚੋਣਾਂ ਵਿਚ ਪੋਲ ਹੋਈਆਂ। 166 ਵੋਟਾਂ ਸੰਜੀਵ ਉਰਫ਼ ਗੋਲਡੀ ਸਚਦੇਵਾ ਨੂੰ ਹਾਸਲ ਹੋਈਆਂ। ਜਦਕਿ ਸੁਰਿੰਦਰ ਉਰਫ਼ ਪੱਪੂ ਕਾਲੜਾ ਨੂੰ 139 ਵੋਟਾਂ ਮਿਲੀਆਂ। 27 ਵੋਟਾਂ ਦੇ ਫਰਕ ਨਾਲ ਸੰਜੀਵ ਗੋਲਡੀ ਸਚਦੇਵਾ ਜੇਤੂ ਰਹੇ। ਗੋਲਡੀ ਸਚਦੇਵਾ ਦੀ ਜਿੱਤ ’ਤੇ ਉਨ੍ਹਾਂ ਦੇ ਪ੍ਰਸ਼ੰਸਕਾ ’ਚ ਖੁਸ਼ੀ ਦੇਖਣ ਨੂੰ ਮਿਲੀ। ਜਿਵੇਂ ਹੀ ਚੋਣਾਂ ਦਾ ਨਤੀਜਾ ਆਇਆ ਤਾਂ ਗੋਲਡੀ ਸਚਦੇਵਾ ਜਿੱਤ ਦਾ ਨਿਸ਼ਾਨ ਬਣਾ ਕੇ ਚੋਣ ਸੈਂਟਰ ਤੋਂ ਬਾਹਰ ਨਿਕਲੇ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਗੋਲਡੀ ਜ਼ਿੰਦਾਬਾਦ ਦੇ ਨਾਅਰੇ ਲਗਾਉਂਦਿਆਂ ਹਾਰ ਪਾਏ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ