JALANDHAR WEATHER

ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਬੁਪੇਸ਼ ਬਘੇਲ ਦੇ ਘਰ ਪੁੱਜੀ ਸੀ.ਬੀ.ਆਈ.

ਰਾਏਪੁਰ, 26 ਮਾਰਚ- ਸੀ.ਬੀ.ਆਈ. ਦੀ ਇਕ ਟੀਮ ਅੱਜ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਭੁਪੇਸ਼ ਬਘੇਲ ਦੇ ਘਰ ਜਾਂਚ ਲਈ ਪਹੁੰਚੀ। ਟੀਮ ਜਾਂਚ ਲਈ ਰਾਏਪੁਰ ਅਤੇ ਭਿਲਾਈ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਈ.ਡੀ. ਦੀ ਟੀਮ ਨੇ ਭੁਪੇਸ਼ ਬਘੇਲ ਦੇ ਘਰ ਛਾਪਾ ਮਾਰਿਆ ਸੀ। ਜਾਣਕਾਰੀ ਅਨੁਸਾਰ, ਸੀ.ਬੀ.ਆਈ. ਟੀਮਾਂ ਨੇ ਰਾਏਪੁਰ ਅਤੇ ਭਿਲਾਈ ਵਿਚ ਬਘੇਲ ਦੇ ਘਰ ਦੇ ਨਾਲ-ਨਾਲ ਇਕ ਸੀਨੀਅਰ ਪੁਲਿਸ ਅਧਿਕਾਰੀ ਅਤੇ ਸਾਬਕਾ ਮੁੱਖ ਮੰਤਰੀ ਦੇ ਇਕ ਕਰੀਬੀ ਸਹਿਯੋਗੀ ਦੀ ਰਿਹਾਇਸ਼ੀ ’ਤੇ ਵੀ ਛਾਪੇਮਾਰੀ ਕੀਤੀ ਹੈ। ਸੀ.ਬੀ.ਆਈ. ਟੀਮ ਵਲੋਂ ਘਰ ਦੇ ਅੰਦਰ ਜਾਂਚ ਕੀਤੀ ਜਾ ਰਹੀ ਹੈ ਅਤੇ ਘਰ ਦੇ ਬਾਹਰ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਮਹਾਦੇਵ ਐਪ ਨਾਲ ਸੰਬੰਧਿਤ ਹੈ। ਹਾਲਾਂਕਿ, ਸੀ.ਬੀ.ਆਈ. ਨੇ ਉਸ ਮਾਮਲੇ ਬਾਰੇ ਕੁਝ ਨਹੀਂ ਕਿਹਾ ਹੈ। ਸੀ.ਬੀ.ਆਈ. ਛਾਪੇਮਾਰੀ ਬਾਰੇ ਭੁਪੇਸ਼ ਬਘੇਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਲਿਖਿਆ ਕਿ ਹੁਣ ਸੀ.ਬੀ.ਆਈ. ਆ ਗਈ ਹੈ। ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ 8 ਅਤੇ 9 ਅਪ੍ਰੈਲ ਨੂੰ ਅਹਿਮਦਾਬਾਦ (ਗੁਜਰਾਤ) ਵਿਚ ਹੋਣ ਵਾਲੀ ਏ.ਆਈ.ਸੀ.ਸੀ. ਮੀਟਿੰਗ ਲਈ ਗਠਿਤ ‘ਡਰਾਫਟਿੰਗ ਕਮੇਟੀ’ ਦੀ ਮੀਟਿੰਗ ਲਈ ਅੱਜ ਦਿੱਲੀ ਜਾਣ ਵਾਲੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ