ਸੱਜਣ ਕੁਮਾਰ ਨੂੰ ਕੀਤਾ ਗਿਆ ਰਾਊਜ਼ ਐਵੇਨਿਊ ਅਦਾਲਤ ’ਚ ਪੇਸ਼

ਨਵੀਂ ਦਿੱਲੀ, 24 ਮਾਰਚ- ਸੱਜਣ ਕੁਮਾਰ ਨੂੰ ਅੱਜ ਰਾਊਜ਼ ਐਵੇਨਿਊ ਕੋਰਟ ਵਿਖੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਪੇਸ਼ ਕੀਤਾ ਗਿਆ ਸੀ। ਅੱਜ ਉਸ ਦਾ ਬਿਆਨ ਦਰਜ ਕੀਤਾ ਜਾਣਾ ਸੀ ਪਰ ਪ੍ਰਸ਼ਨਾਵਲੀ ਤਿਆਰ ਨਾ ਹੋਣ ਕਾਰਨ ਮਾਮਲਾ ਮੁਲਤਵੀ ਕਰ ਦਿੱਤਾ ਗਿਆ। ਇਹ ਮਾਮਲਾ ਹੁਣ 14 ਅਪ੍ਰੈਲ ਨੂੰ ਸੁਣਵਾਈ ਲਈ ਸੂਚੀਬੱਧ ਕੀਤਾ ਗਿਆ ਹੈ।