ਕੈਨੇਡਾ ਗਏ ਨੌਜਵਾਨ ਦੀ ਹੋਈ ਮੌਤ

ਫਤਹਿਗੜ੍ਹ ਸਾਹਿਬ, 24 ਮਾਰਚ (ਜਤਿੰਦਰ ਰਾਠੌਰ)- ਜ਼ਿਲ੍ਹੇ ਦੇ ਪਿੰਡ ਜੱਲਾ ਦਾ ਨੌਜਵਾਨ ਹਰਮਨਪ੍ਰੀਤ ਸਿੰਘ ਪੁੱਤਰ ਸ. ਹਾਕਮ ਸਿੰਘ, ਜੋ ਪਿਛਲੇ 2 ਸਾਲਾਂ ਤੋਂ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਆਪਣੀ ਪੜ੍ਹਾਈ ਲਈ ਗਿਆ ਸੀ, ਦੀ ਪਿਛਲੇ ਦਿਨੀਂ ਦਿਮਾਗ ਦੀ ਨਾੜੀ ਫੱਟਣ ਕਾਰਨ ਮੌਤ ਹੋ ਗਈ। ਹਰਮਨਪ੍ਰੀਤ ਸਿੰਘ ਦੇ ਮਾਮਾ ਮੇਵਾ ਸਿੰਘ ਤੁਰਖੇੜੀ ਨੇ ਇਹ ਜਾਣਕਾਰੀ ਦਿੱਤੀ।