ਅਜੇ ਵੀ ਨਹੀਂ ਬੁੱਝੀ ਬੀਤੀ ਰਾਤ ਵਰਿਆਣਾ ਡੰਪ ’ਚ ਲੱਗੀ ਅੱਗ

ਜਲੰਧਰ, 24 ਮਾਰਚ- ਜਲੰਧਰ ਦੇ ਵਰਿਆਣਾ ਡੰਪ ’ਤੇ ਬੀਤੀ ਰਾਤ ਲੱਗੀ ਅੱਗ ਅਜੇ ਵੀ ਬੁਝਾਈ ਨਹੀਂ ਜਾ ਸਕੀ ਹੈ। ਹੁਣ ਤੱਕ 25 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਵਿਚ ਲੱਗੀਆਂ ਹੋਈਆਂ ਹਨ। ਫਾਇਰ ਵਿਭਾਗ ਦੇ ਕਰਮਚਾਰੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਾਣਕਾਰੀ ਅਨੁਸਾਰ ਫਾਇਰ ਵਿਭਾਗ ਨੂੰ ਡੰਪ ਦੇ ਹੇਠਾਂ ਦਲਦਲ ਵਿਚ ਲੱਗੀ ਅੱਗ ਬੁਝਾਉਣ ਵਿਚ ਮੁਸ਼ਕਿਲ ਆ ਰਹੀ ਹੈ।