ਗ੍ਰੰਥੀ ਸਿੰਘ ਪਾਸੋਂ ਲੁਟੇਰੇ ਦਾਤਰ ਦੀ ਨੋਕ ’ਤੇ ਮੋਬਾਇਲ ਫੋਨ ਤੇ ਨਗਦੀ ਖੋਹ ਕੇ ਫਰਾਰ

ਭੁਲੱਥ, (ਕਪੂਰਥਲਾ), 24 ਮਾਰਚ (ਮੇਹਰ ਚੰਦ ਸਿੱਧੂ)- ਸਬ ਡਵੀਜ਼ਨ ਕਸਬਾ ਭੁਲੱਥ ਦੇ ਵਸਨੀਕ ਗ੍ਰੰਥੀ ਸਿੰਘ ਭੋਲਾ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ 9 ਵਜੇ ਤੋਂ ਬਾਅਦ ਉਹ ਆਪਣੇ ਮੋਟਰਸਾਈਕਲ ’ਤੇ ਭੁਲੱਥ ਤੋਂ ਪਿੰਡ ਬਾਗਵਾਨਪੁਰ ਨੂੰ ਪਾਠ ਦੀ ਡਿਊਟੀ ਕਰਨ ਲਈ ਜਾ ਰਹੇ ਸਨ, ਕਿ ਰਸਤੇ ਵਿਚ ਜਦੋਂ ਮੁਹੱਲਾ ਕਮਰਾਏ ਤੋਂ ਥੋੜੀ ਦੂਰੀ ’ਤੇ ਡੇਰਾ ਅੰਮਾ ਸਤੀ ਦੇ ਨਜ਼ਦੀਕ ਪਹੁੰਚੇ, ਤਾਂ ਭੁਲੱਥ ਵਾਲੀ ਸਾਈਡ ਤੋਂ ਤਿੰਨ ਅਣਪਛਾਤੇ ਨੌਜਵਾਨ, ਜਿਨ੍ਹਾਂ ਦੇ ਮੂੰਹ ਬੱਨ੍ਹੇ ਹੋਏ ਸਨ ਆਏ ਤੇ ਨੌਜਵਾਨਾਂ ਨੇ ਆਪਣਾ ਮੋਟਰਸਾਈਕਲ ਤੇਜ ਕਰਕੇ ਗ੍ਰੰਥੀ ਸਿੰਘ ਨੂੰ ਰੋਕ ਕੇ ਦਾਤਰ ਦੀ ਨੋਕ ’ਤੇ ਮੋਬਾਇਲ ਫੋਨ, 2500 ਰੁਪਏ ਨਕਦੀ ਤੇ ਪਰਸ ਖੋਹ ਕੇ ਸਰਕਾਰੀ ਪਿੰਡ ਬਾਗਵਾਨਪੁਰ ਵਾਲੇ ਸਾਈਡ ਨੂੰ ਆਪਣੇ ਮੋਟਰਸਾਈਕਲ ’ਤੇ ਫਰਾਰ ਹੋ ਗਏ, ਇਸ ਸੰਬੰਧੀ ਥਾਣਾ ਭੁਲੱਥ ਵਿਖੇ ਲਿਖਤੀ ਇਤਲਾਹ ਦੇ ਦਿੱਤੀ ਗਈ ਹੈ।