JALANDHAR WEATHER

28 ਅਪ੍ਰੈਲ ਨੂੰ ਹੋਣਗੀਆਂ ਕੈਨੇਡਾ ਫੈਡਰਲ ਚੋਣਾਂ- ਪ੍ਰਧਾਨ ਮੰਤਰੀ

ਕੈਲਗਰੀ, 24 ਮਾਰਚ (ਜਸਜੀਤ ਸਿੰਘ ਧਾਮੀ)- ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਗਵਰਨਰ-ਜਨਰਲ ਮੈਰੀ ਸਾਈਮਨ ਨੂੰ ਮਿਲਕੇ ਸੰਸਦ ਨੂੰ ਭੰਗ ਕਰਨ ਅਤੇ 28 ਅਪ੍ਰੈਲ 2025 ਨੂੰ ਅਚਨਚੇਤ ਚੋਣਾਂ ਕਰਵਾਉਣ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਕਾਰਨੀ ਨੇ ਗਵਰਨਰ-ਜਨਰਲ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਰਾਸ਼ਟਰਪਤੀ ਟਰੰਪ ਦੇ ਅਮਰੀਕਾ ਫਸਟ ਏਜੰਡੇ ਦਾ ਮੁਕਾਬਲਾ ਕਰਨ ਅਤੇ ਯੂ.ਐਸ. ਦੇ ਮੁਕਾਬਲੇ ਅਰਥ ਵਿਵਸਥਾ ਦੇ ਮੁੜ ਨਿਰਮਾਣ ਅਤੇ ਵਿਭਿੰਨਤਾ ਲਈ ਇਕ ਮਜ਼ਬੂਤ ਫਤਵੇ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਟਰੰਪ ਦੀਆਂ ਗੈਰ-ਵਾਜਬ ਵਪਾਰਕ ਕਾਰਵਾਈਆਂ ਅਤੇ ਸਾਡੀ ਪ੍ਰਭੂਸੱਤਾ ਨੂੰ ਖਤਰੇ ਕਾਰਨ ਅਸੀਂ ਆਪਣੇ ਜੀਵਨ ਕਾਲ ਦੇ ਸਭ ਤੋਂ ਮਹੱਤਵਪੂਰਨ ਸੰਕਟ ਦਾ ਸਾਹਮਣਾ ਕਰ ਰਹੇ ਹਾਂ। ਸਾਡਾ ਜਵਾਬ ਇਕ ਮਜ਼ਬੂਤ ਆਰਥਿਕਤਾ ਅਤੇ ਇਕ ਵਧੇਰੇ ਸੁਰੱਖਿਅਤ ਕੈਨੇਡਾ ਬਣਾਉਣ ਲਈ ਹੋਣਾ ਚਾਹੀਦਾ ਹੈ। ਉਨ੍ਹਾਂ ਰਾਸ਼ਟਰਪਤੀ ਟਰੰਪ ਦੀ ਇਸ ਲਈ ਆਲੋਚਨਾ ਕੀਤੀ ਕਿ ਕੈਨੇਡਾ ਅਸਲ ਵਿਚ ਕੋਈ ਦੇਸ਼ ਨਹੀਂ ਹੈ ਤੇ ਉਹ ਸਾਡੇ ਮੁਲਕ ਨੂੰ ਤੋੜਨਾ ਚਾਹੁੰਦਾ ਹੈ ਤਾਂ ਜੋ ਅਮਰੀਕੀ ਇਸ ਦੇ ਮਾਲਕ ਬਣ ਸਕਣ ਪਰ ਅਸੀਂ ਅਜਿਹਾ ਹਰਗਿਜ਼ ਨਹੀਂ ਹੋਣ ਦੇਵਾਂਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ