ਨੌਜਵਾਨ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਅਜਨਾਲਾ, ਰਾਜਾਸਾਂਸੀ (ਅੰਮ੍ਰਿਤਸਰ), 24 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ/ਹਰਦੀਪ ਸਿੰਘ ਖੀਵਾ)- ਅਜਨਾਲਾ ਦੇ ਨੌਜਵਾਨ ਤੇਜਬੀਰ ਸਿੰਘ ਖਾਲਸਾ ਨੇ ਬੀਤੀ ਦੇਰ ਰਾਤ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਤੇਜਬੀਰ ਸਿੰਘ ਖਾਲਸਾ ਬੀਤੀ ਰਾਤ ਆਪਣੇ ਘਰ ਤੋਂ ਬਾਹਰ ਸੀ ਕਿ ਉਸ ਨੇ ਰਾਤ 1 ਵਜੇ ਤੋਂ ਬਾਅਦ ਰਾਜਾਸਾਂਸੀ ਨੇੜੇ ਆਪਣੀ ਗੱਡੀ ਵਿਚ ਹੀ ਖੁਦ ਨੂੰ ਗੋਲੀ ਮਾਰ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਵਲੋਂ ਤੇਜਬੀਰ ਸਿੰਘ ਖਾਲਸਾ ਦੀ ਮ੍ਰਿਤਕ ਦੇਹ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।