ਸਾਬਕਾ ਸੈਨਿਕਾਂ ਵਲੋਂ ਮਿੰਨੀ ਸਕੱਤਰੇਤ ਪਟਿਆਲਾ ਸਾਹਮਣੇ ਧਰਨਾ ਸ਼ੁਰੂ

ਪਟਿਆਲਾ, 22 ਮਾਰਚ (ਅਮਰਬੀਰ ਸਿੰਘ ਆਹਲੂਵਾਲੀਆ)- ਲੰਘੇ ਦਿਨੀਂ ਪਟਿਆਲਾ ਵਿਚ ਫੌਜ ਦੇ ਕਰਨਲ ਨਾਲ ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮਾਂ ਵਲੋਂ ਕੀਤੀ ਕੁੱਟਮਾਰ ਤੋਂ ਬਾਅਦ ਅੱਜ ਪਟਿਆਲਾ ਦੇ ਮਿੰਨੀ ਸਕੱਤਰੇਤ ਵਿਖੇ ਸਾਬਕਾ ਸੈਨਿਕਾਂ ਵਲੋਂ ਧਰਨਾ ਦਿੱਤੇ ਜਾਣ ਦਾ ਸੱਦਾ ਦਿੱਤਾ ਗਿਆ ਸੀ, ਜਿਸ ਦੇ ਤਹਿਤ ਸਵਾ 9 ਵਜੇ ਤੋਂ ਹੀ ਇਥੇ ਸਾਬਕਾ ਸੈਨਿਕ ਪਹੁੰਚਣੇ ਸ਼ੁਰੂ ਹੋ ਚੁੱਕੇ ਹਨ। ਧਰਨਾ ਕਦੋਂ ਤੱਕ ਚੱਲੇਗਾ ਇਹ ਸਮਾਂ ਦੱਸੇਗਾ।