JALANDHAR WEATHER

ਸਾਬਕਾ ਹੈਵੀਵੇਟ ਚੈਂਪੀਅਨ ਜਾਰਜ ਫੋਰਮੈਨ ਦਾ ਦਿਹਾਂਤ

ਹਸਟਨ, (ਯੂ.ਐਸ.ਏ.), 22 ਮਾਰਚ- ਸਾਬਕਾ ਹੈਵੀਵੇਟ ਚੈਂਪੀਅਨ ਜਾਰਜ ਫੋਰਮੈਨ ਦਾ ਅੱਜ ਦਿਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਨੇ ਇੰਸਟਾਗ੍ਰਾਮ ’ਤੇ ਇਸ ਦੀ ਪੁਸ਼ਟੀ ਕੀਤੀ। ਉਹ 76 ਸਾਲਾਂ ਦੇ ਸਨ। ਪਰਿਵਾਰ ਨੇ ਲਿਖਿਆ ਕਿ ਸਾਡਾ ਦਿਲ ਟੁੱਟ ਗਿਆ ਹੈ। ਇਹ ਬਹੁਤ ਦੁੱਖ ਦੀ ਗੱਲ ਹੈ ਕਿ ਅਸੀਂ ਆਪਣੇ ਪਿਆਰੇ ਜਾਰਜ ਐਡਵਰਡ ਫੋਰਮੈਨ ਸੀਨੀਅਰ ਦੇ ਦਿਹਾਂਤ ਦਾ ਐਲਾਨ ਕਰਦੇ ਹਾਂ। 21 ਮਾਰਚ, 2025 ਨੂੰ, ਉਸ ਨੇ ਸਾਨੂੰ ਅਲਵਿਦਾ ਕਹਿ ਦਿੱਤਾ। ਫੋਰਮੈਨ ਨੇ 81 ਮੁੱਕੇਬਾਜ਼ੀ ਮੈਚ ਲੜੇ। ਇਨ੍ਹਾਂ ਵਿਚੋਂ 76 ਜਿੱਤੇ। ਉਹ ਸਿਰਫ਼ ਪੰਜ ਮੈਚਾਂ ਵਿਚ ਹੀ ਹਾਰੇ ਸਨ। ਫੋਰਮੈਨ ਨੇ 1968 ਦੇ ਮੈਕਸੀਕੋ ਓਲੰਪਿਕ ਵਿਚ ਹੈਵੀਵੇਟ ਡਿਵੀਜ਼ਨ ਵਿਚ ਸੋਨ ਤਗਮਾ ਵੀ ਜਿੱਤਿਆ। ਫੋਰਮੈਨ ਨੇ 1973 ਵਿਚ ਉਸ ਸਮੇਂ ਦੇ ਅਜੇਤੂ ਮੁੱਕੇਬਾਜ਼ ਜੋਅ ਫਰੇਜ਼ੀਅਰ ਨੂੰ ਹਰਾ ਕੇ ਵਿਸ਼ਵ ਹੈਵੀਵੇਟ ਖਿਤਾਬ ਜਿੱਤਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ