ਕਰਨਲ ਕੁੱਟਮਾਰ ਮਾਮਲਾ: ਇਹ ਨਹੀਂ ਹੈ ਕੋਈ ਰਾਜਨੀਤਕ ਮੁੱਦਾ- ਜਸਵਿੰਦਰ ਕੌਰ ਬਾਠ

ਪਟਿਆਲਾ, 22 ਮਾਰਚ- ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਨੇ ਕਿਹਾ ਕਿ ਇਹ ਕੋਈ ਰਾਜਨੀਤਿਕ ਮੁੱਦਾ ਨਹੀਂ ਹੈ। ਇਹ ਲੋਕਾਂ ਦੀ ਲੜਾਈ ਹੈ। ਮੈਂ ਤੁਹਾਨੂੰ ਇਕ ਗੱਲ ਦੱਸਣਾ ਚਾਹੁੰਦੀ ਹਾਂ, ਮੈਂ ਪੰਜਾਬ ਲਈ ਲੜਾਂਗੀ ਅਤੇ ਸਾਰਿਆਂ ਲਈ ਇਨਸਾਫ਼ ਲਵਾਂਗੀ। ਮੈਨੂੰ ਕੋਈ ਰਾਜਨੀਤਕ ਪਾਰਟੀ ਜਾਂ ਸੰਗਠਨ ਬਣਾਉਣ ਦੀ ਕੋਈ ਲੋੜ ਨਹੀਂ ਹੈ, ਮੈਂ ਲੜਾਂਗੀ ਅਤੇ ਸਾਰਿਆਂ ਲਈ ਇਨਸਾਫ਼ ਲਵਾਂਗੀ। ਉਨ੍ਹਾਂ ਕਿਹਾ ਕਿ ਐਫ਼.ਆਈ.ਆਰ. ਦਰਜ ਕੀਤੀ ਗਈ ਹੈ ਪਰ ਮੈਨੂੰ ਮੁਅੱਤਲੀ ਦੇ ਹੁਕਮ ਬਾਰੇ ਕੁਝ ਨਹੀਂ ਪਤਾ।