ਵਰੁਣ ਧਵਨ ਅਤੇ ਪੂਜਾ ਹੇਗੜੇ ਪਹੁੰਚੇ ਰਿਸ਼ੀਕੇਸ਼, ਗੰਗਾ ਆਰਤੀ ਵਿਚ ਹੋਏ ਸ਼ਾਮਿਲ

ਰਿਸ਼ੀਕੇਸ਼,, 21 ਮਾਰਚ - ਬਾਲੀਵੁੱਡ ਸਟਾਰ ਵਰੁਣ ਧਵਨ ਅਤੇ ਪੂਜਾ ਹੇਗੜੇ ਆਪਣੀ ਨਵੀਂ ਫਿਲਮ ਦੀ ਸ਼ੂਟਿੰਗ ਲਈ ਰਿਸ਼ੀਕੇਸ਼ ਪਹੁੰਚੇ। ਪਵਿੱਤਰ ਸਥਾਨ 'ਤੇ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ, ਵਰੁਣ ਅਤੇ ਪੂਜਾ ਨੂੰ ਪਰਮਾਰਥ ਨਿਕੇਤਨ ਆਸ਼ਰਮ ਵਿਖੇ ਗੰਗਾ ਆਰਤੀ ਵਿਚ ਸ਼ਾਮਿਲ ਹੁੰਦੇ ਦੇਖਿਆ ਗਿਆ। ਵਰੁਣ ਧਵਨ ਅਤੇ ਪੂਜਾ ਹੇਗੜੇ ਤੋਂ ਇਲਾਵਾ, ਮ੍ਰਿਣਾਲ ਠਾਕੁਰ ਵੀ ਫਿਲਮ 'ਹੈ ਜਵਾਨੀ ਤੋ ਇਸ਼ਕ ਹੋਣਾ ਹੈ' ਵਿਚ ਨਜ਼ਰ ਆਵੇਗੀ। ਹਾਲਾਂਕਿ ਕਹਾਣੀ ਬਾਰੇ ਬਹੁਤਾ ਕੁਝ ਨਹੀਂ ਪਤਾ, ਪਰ ਕਿਹਾ ਜਾਂਦਾ ਹੈ ਕਿ ਇਹ 90 ਦੇ ਦਹਾਕੇ ਦੇ ਕਲਾਸਿਕ ਰੋਮਾਂਟਿਕ ਕਾਮੇਡੀ ਤੋਂ ਪ੍ਰੇਰਿਤ ਹੈ।