ਬੈਂਕ ਮੁਲਾਜ਼ਮਾਂ ਨੇ ਹੜਤਾਲ ਲਈ ਵਾਪਸ

ਸੰਗਰੂਰ, 21 ਮਾਰਚ (ਧੀਰਜ ਪਸ਼ੋਰੀਆ)-ਦੇਸ਼ ਵਿਚਲੇ ਲੱਖਾਂ ਮੁਲਾਜ਼ਮ ਤੇ ਅਫ਼ਸਰਾਂ ਦੀ ਨੁਮਾਇੰਦਗੀ ਕਰ ਰਹੇ ਯੂਨਾਈਟਿਡ ਫਾਰਮ ਆਫ ਬੈਂਕ ਯੂਨੀਅਨ ਵਲੋਂ 24 ਅਤੇ 25 ਮਾਰਚ ਨੂੰ ਦੋ ਦਿਨ ਦੀ ਪ੍ਰਸਤਾਵਿਤ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਟਰੇਡ ਯੂਨੀਅਨ ਆਗੂ ਕਾਮਰੇਡ ਪਾਲੀ ਰਾਮ ਬਾਂਸਲ ਨੇ ਦੱਸਿਆ ਕਿ ਸਰਕਾਰ ਤੇ ਹੋਰ ਸਬੰਧਤ ਧਿਰਾਂ ਵਲੋਂ ਮੰਗਾਂ ਤੋਂ ਸਟਾਫ ਦੀ ਘਾਟ ਪੂਰੀ ਕਰਨ ਸਬੰਧੀ, ਬੈਂਕ ਕਰਮਚਾਰੀਆਂ ਨੂੰ ਲੋੜੀਂਦੀ ਸੁਰੱਖਿਆ ਪ੍ਰਦਾਨ ਕਰਨਾ ਤੇ ਗ੍ਰੈਚੁਟੀ ਦੀ ਰਕਮ ਵਧਾਉਣ ਸਬੰਧੀ ਸਾਕਾਰਾਤਮਕ ਗੱਲਬਾਤ ਤੋਂ ਬਾਅਦ ਬੈਂਕ ਯੂਨੀਅਨ ਨੇ ਇਕ-ਦੋ ਮਹੀਨਿਆਂ ਲਈ ਹੜਤਾਲ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ।