ਢਾਬੀ ਤੋਂ ਹਰਿਆਣਾ ਨੇ ਬੈਰੀਕੇਡ ਹਟਾ ਕੇ ਆਵਾਜਾਈ ਕੀਤੀ ਸ਼ੁਰੂ

ਪਾਤੜਾਂ, 21 ਮਾਰਚ (ਜਗਦੀਸ਼ ਸਿੰਘ ਕੰਬੋਜ/ਗੁਰਇਕਬਾਲ ਸਿੰਘ ਖਾਲਸਾ)-ਹਰਿਆਣਾ ਪੁਲਿਸ ਨੇ ਢਾਬੀ ਗੁੱਜਰਾਂ (ਖਨੌਰੀ) ਬਾਰਡਰ 'ਤੇ ਦਿੱਲੀ ਵੱਲ ਵਧਦੇ ਕਿਸਾਨਾਂ ਨੂੰ ਰੋਕਣ ਲਈ ਕੰਕਰੀਟ ਦੇ ਬਣਾਏ ਬੈਰੀਕੇਡ ਨੂੰ ਬੁੱਲਡੋਜ਼ਰ ਦੀ ਸਹਾਇਤਾ ਨਾਲ ਹਟਾ ਕੇ ਆਵਾਜਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ 13 ਮਹੀਨੇ ਪਹਿਲਾਂ ਕਿਸਾਨਾਂ ਨੇ ਮੰਗਾਂ ਲਈ ਧਰਨਾ ਸ਼ੁਰੂ ਕੀਤਾ ਸੀ। ਬੁੱਧਵਾਰ ਦੇਰ ਰਾਤ ਪੰਜਾਬ ਪੁਲਿਸ ਨੇ ਧਰਨਾ ਸਥਾਨ ਤੋਂ ਕਿਸਾਨਾਂ ਨੂੰ ਡਿਟੇਨ ਕਰ ਲਿਆ ਸੀ। ਵੀਰਵਾਰ ਸਵੇਰੇ ਤੋਂ ਹਰਿਆਣਾ ਪੁਲਿਸ ਨੇ ਬਾਰਡਰ 'ਤੇ ਲਾਏ ਬੈਰੀਕੇਡ ਹਟਾਉਣੇ ਸ਼ੁਰੂ ਕਰ ਦਿੱਤੇ ਸਨ। ਅੱਜ ਮੁੱਖ ਮਾਰਗ 'ਤੇ ਆਵਾਜਾਈ ਸ਼ੁਰੂ ਕਰ ਦਿੱਤੀ ਹੈ।