JALANDHAR WEATHER

ਡੁੱਬ ਰਹੇ ਵਿਅਕਤੀ ਨੂੰ ਬਚਾਉਣ ਗਿਆ ਦੂਜਾ ਵੀ ਡੁੱਬਿਆ, ਦੋਵਾਂ ਦੀ ਮੌਤ

ਧਨੌਲਾ, (ਸੰਗਰੂਰ), 21 ਮਾਰਚ (ਜਤਿੰਦਰ ਸਿੰਘ ਧਨੌਲਾ)- ਨੇੜਲੇ ਪਿੰਡ ਹਰੀਗੜ ਵਿਖੇ ਇਕ ਮਾਨਸਿਕ ਤੌਰ ’ਤੇ ਪਰੇਸ਼ਾਨ ਵਿਅਕਤੀ ਚਮਕੌਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਸੰਗਰੂਰ ਨੇ ਹਰੀਗੜ੍ਹ ਨਹਿਰ ਦੇ ਪੁਲ ’ਤੇ ਪੁੱਜ ਕੇ ਨਹਿਰ ਵਿਚ ਛਾਲ ਮਾਰ ਦਿੱਤੀ। ਨਹਿਰ ਦੇ ਨਜ਼ਦੀਕ ਖੜ੍ਹੇ ਹਰੀਗੜ੍ਹ ਪਿੰਡ ਦੇ ਨੌਜਵਾਨ ਸ਼ਰਨਪ੍ਰੀਤ ਪੁੱਤਰ ਕਰਮਜੀਤ ਸਿੰਘ ਜਿਹੜਾ ਕਿ ਮਹਿਰੇ ਪਰਿਵਾਰ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਸੀ, ਨੇ ਡੁੱਬਦੇ ਨੂੰ ਬਚਾਉਣ ਲਈ ਵੀ ਨਹਿਰ ਦੇ ਵਿਚ ਛਾਲ ਮਾਰ ਦਿੱਤੀ। ਸੂਤਰਾਂ ਤੋਂ ਇਕੱਤਰ ਜਾਣਕਾਰੀ ਅਨੁਸਾਰ ਪਾਣੀ ’ਚ ਡੁੱਬ ਰਹੇ ਚਮਕੌਰ ਸਿੰਘ ਨੂੰ ਕੱਢਣ ਦੇ ਮਨਸ਼ੇ ਨਾਲ ਗਏ ਸ਼ਰਨਪ੍ਰੀਤ ਨੂੰ ਵੀ ਨਾਲ ਡਬੋ ਲਿਆ। ਨਹਿਰ ਕਿਨਾਰੇ ਡੁੱਬ ਚੁੱਕਿਆ ਨੂੰ ਕੱਢ ਰਹੇ ਇਕੱਠ ਨੇ ਦੱਸਿਆ ਕਿ ਚਮਕੌਰ ਸਿੰਘ ਸਰੀਰ ਦੇ ਭਾਰੇ ਸਨ ਤੇ ਡੁੱਬਣ ਤੋਂ ਬਚਣ ਲਈ ਉਨ੍ਹਾਂ ਨੇ ਸ਼ਰਨਪ੍ਰੀਤ ਕੌਰ ਦੇ ਉੱਪਰ ਆਪਣਾ ਸਾਰਾ ਵਜਨ ਦੇ ਦਿੱਤਾ। ਜਿਸ ਕਰਕੇ ਉਹ ਤੈਰਨ ਤੋਂ ਅਸਮਰਥ ਹੋ ਗਿਆ ਅਤੇ ਉਹ ਵੀ ਪਾਣੀ ਵਿਚ ਹੀ ਡੁੱਬ ਗਿਆ। ਦੁਰਘਟਨਾ ਦਾ ਪਤਾ ਚੱਲਦਿਆਂ ਹੀ ਨਹਿਰ ਦੁਆਲੇ ਵੱਡਾ ਇਕੱਠ ਹੋ ਗਿਆ ਤੇ ਲੋਕਾਂ ਨੇ ਦੋਵਾਂ ਨੂੰ ਕੱਢਣ ਲਈ ਪੂਰੀ ਵਾਹ ਲਗਾ ਦਿੱਤੀ ਅਤੇ ਦੋਵੇਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਬਾਹਰ ਕੱਢ ਲਿਆ ਗਿਆ। ਐਸ. ਐਚ. ਓ. ਧਨੌਲਾ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ