ਸ਼੍ਰੋਮਣੀ ਅਕਾਲੀ ਦਲ ਦਾ ਦੋ ਮੈਂਬਰੀ ਵਫ਼ਦ ਪੁੱਜਾ ਤਾਮਿਲਨਾਡੂ



ਚੇੱਨਈ, 21 ਮਾਰਚ- ਤਾਮਿਲਨਾਡੂ ਦੇ ਮੁੱਖ ਮੰਤਰੀ ਐਮ. ਕੇ. ਸਟਾਲਿਨ ਵਲੋਂ ਸੂਬਿਆਂ ਦੇ ਵੱਧ ਅਧਿਕਾਰਾਂ, ਡੀਲਿਮੀਟੇਸ਼ਨ ਅਤੇ ਭਾਸ਼ਾਈ ਮਸਲਿਆਂ ਨੂੰ ਲੈ ਕੇ ਬੁਲਾਈ ਗਈ ਮੀਟਿੰਗ ਦੇ ਸੰਬੰਧ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਦੋ ਮੈਂਬਰੀ ਵਫ਼ਦ ਅੱਜ ਚੇੱਨਈ (ਤਮਿਲਨਾਡੂ ) ਪਹੁੰਚਿਆ। ਇਹ ਜਾਣਕਾਰੀ ਡਾ. ਦਲਜੀਤ ਸਿੰਘ ਚੀਮਾ ਨੇ ਟਵੀਟ ਕਰ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਮਾਨ ਸਨਮਾਨ ਦੇਣ ਲਈ ਡੀ. ਐਮ. ਕੇ ਸਰਕਾਰ ਦਾ ਦਿਲੋਂ ਧੰਨਵਾਦ।