JALANDHAR WEATHER

ਚੋਰਾਂ ਨੇ ਸੁਨਿਆਰੇ ਦੀ ਦੁਕਾਨ 'ਤੇ ਨੂੰ ਬਣਾਇਆ ਨਿਸ਼ਾਨਾ,ਲੱਖਾਂ ਰੁਪਏ ਦੀ ਚਾਂਦੀ ਤੇ ਸੋਨਾ ਲੈ ਕੇ ਹੋਏ ਰਫੂ ਚੱਕਰ

 ਘੁਮਾਣ (ਗੁਰਦਾਸਪੁਰ), 14 ਮਾਰਚ (ਬੰਮਰਾਹ) - ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਅਧੀਨ ਆਉਂਦੇ ਥਾਣਾ ਘੁਮਾਣ ਦੇ ਮੁੱਖ ਬਾਜ਼ਾਰ ਵਿਚ ਇਕ ਸੁਨਿਆਰੇ ਦੀ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ । ਸਰਕਾਰੀ ਸਕੂਲ ਦੀ ਗਰਾਊਂਡ ਦੇ ਸਾਹਮਣੇ ਸ਼ਿਵ ਜਿਊਲਰ ਅਤੇ ਪੰਕਜ ਜਿਉਲਰ ਦੋਵੇਂ ਦੁਕਾਨਾਂ 'ਤੇ ਸੀ.ਸੀ.ਟੀ.ਵੀ. ਕੈਮਰੇ ਦੇ ਮੁਤਾਬਕ ਰਾਤ 11: 40 'ਤੇ ਤਿੰਨ ਵਿਅਕਤੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਹੁੰਚੇ ਜਿੱਥੇ ਇਨ੍ਹਾਂ ਵਲੋਂ ਪੰਕਜ ਜਿਉਲਰ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਪਰੰਤੂ ਸਫਲ ਨਾ ਹੋਣ 'ਤੇ ਇਨ੍ਹਾਂ ਨੇ ਸ਼ਿਵ ਜਿਊਲਰ ਨੂੰ ਨਿਸ਼ਾਨਾ ਬਣਾਇਆ । ਇਨ੍ਹਾਂ ਚੋਰਾਂ ਨੇ ਹਥਿਆਰਾਂ ਨਾਲ ਸ਼ਟਰ ਦੇ ਤਾਲੇ ਤੋੜੇ ਅਤੇ ਦੁਕਾਨ ਦੇ ਅੰਦਰ ਫਰਸ਼ ਦੇ ਵਿਚ ਫਿੱਟ ਕੀਤੀ ਤੀਜੋਰੀ ਨੂੰ ਤਕਰੀਬਨ 40- 45 ਮਿੰਟਾਂ ਵਿਚ ਪੁੱਟ ਕੇ ਲੈ ਗਏ । ਚੋਰਾਂ ਨੇ ਦੁਕਾਨ ਦੇ ਬਾਹਰ ਲੱਗੇ ਬਲਬ ਨੂੰ ਬੰਦ ਕਰ ਦਿੱਤਾ ਤੇ ਕੈਮਰੇ ਦਾ ਮੂੰਹ ਉੱਪਰ ਨੂੰ ਕਰ ਦਿੱਤਾ, ਪਰ ਕੈਮਰਾ ਹੇਠਾਂ ਆ ਜਾਂਦਾ ਹੈ ਅਤੇ ਇਹ ਸਾਰੀ ਘਟਨਾ ਨੂੰ ਕੈਦ ਕਰ ਲੈਂਦਾ ਹੈ। ਇਸ ਸੰਬੰਧੀ ਦੁਕਾਨ ਮਾਲਕ ਸ਼ਿਵ ਕੁਮਾਰ ਨੇ ਦੱਸਿਆ ਕਿ ਮੇਰੀ ਦੁਕਾਨ ਵਿਚ ਜੋ ਸੇਫ ਲੱਗੀ ਸੀ, ਉਸ ਨੂੰ ਫਰਸ਼ ਵਿਚ ਸੀਮੈਂਟ ਦੇ ਨਾਲ ਮਜਬੂਤ ਕਰਕੇ ਲਗਾਇਆ ਹੋਇਆ ਸੀ, ਪਰ ਚੋਰਾਂ ਨੇ ਉਸ ਸੇਫ ਨੂੰ ਪੁੱਟ ਲਿਆ ਅਤੇ ਇਸ ਸੇਫ ਵਿੱਚ 6-7 ਕਿਲੋ ਚਾਂਦੀ, 8 ਤੋਂ 10 ਗ੍ਰਾਮ ਸੋਨਾ, ਤੋਲਣ ਵਾਲਾ ਕੰਡਾ ਅਤੇ ਦੁਕਾਨ ਵਿੱਚ ਲੱਗਾ ਸੀ.ਸੀ.ਟੀ.ਵੀ. ਕੈਮਰਾ ਇਹ ਚੋਰ ਪੁੱਟ ਕੇ ਆਪਣੇ ਨਾਲ ਲੈ ਗਏ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ