ਸ਼ਿਵ ਸੈਨਾ ਆਗੂ ਦੀ ਗੋ/ਲੀਆਂ ਮਾਰ ਕੇ ਹੱ/ਤਿਆ

ਮੋਗਾ, 14 ਮਾਰਚ - ਮੋਗਾ ਦੀ ਬਗਿਆਨਾ ਬਸਤੀ ਅਤੇ ਸਟੇਡਿਅਮ ਰੋਡ 'ਤੇ 3 ਅਣਪਛਾਤੇ ਮੋਟਰਸਾਈਕਲ ਸਵਾਰ ਪਹਿਲਾਂ ਇਕ ਸਲੂਨ ਵਿਚ ਕਟਿੰਗ ਕਰਵਾਉਣ ਦੇ ਬਹਾਨੇ ਆਏ ਅਤੇ ਸਲੂਨ ਮਾਲਕ 'ਤੇ ਗੋਲੀ ਚਲਾਈ, ਜਿਸ ਤੋਂ ਬਾਅਦ ਉਨ੍ਹਾਂ ਦੁੱਧ ਲੈਣ ਗਏ ਮੰਗਤ ਰਾਮਮੰਗਾ, ਜੋ ਕਿ ਸ਼ਿਵ ਸੈਨਾ (ਬਾਲ ਠਾਕਰੇ) ਸ਼ਿੰਦੇ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਦੱਸੇ ਜਾ ਰਹੇ ਹਨ, 'ਤੇ ਵੀ ਗੋਲੀਆਂ ਚਲਾਈਆਂ। ਪੁਲਿਸ ਨੇ ਮੰਗਤ ਰਾਏ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਹੋਏ ਰਵਿੰਦਰ ਸਿੰਘ, ਡੀ.ਐੱਸ.ਪੀ. ਸਿਟੀ ਨੇ ਦੱਸਿਆ ਕਿ ਉਕਤ ਮਾਮਲੇ ਦਾ ਸੰਬੰਧ ਬੀਤੇ ਦਿਨੀ ਹੋਈ ਆਪਸੀ ਲੜਾਈ ਕਾਰਨ ਨਿੱਜੀ ਰੰਜਿਸ਼ ਨਾਲ ਹੈ।ਪੁਲਿਸ ਇਸ ਮਾਮਲੇ ਵਿਚ ਦੋਸ਼ੀਆਂ ਦੀ ਤਲਾਸ਼ ਕਰ ਰਹੀ ਹੈ ਅਤੇ ਦੋਸ਼ੀਆ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ।