ਭਾਰਤ ਦੀ ਡਿੱਗੀ ਪੰਜਵੀਂ ਅਕਸ਼ਰ ਪਟੇਲ 29 ਦੌੜਾਂ ਬਣਾ ਕੇ ਆਊਟ

ਦੁਬਈ, 9 ਮਾਰਚ- ਭਾਰਤ ਨੂੰ 203 ਦੇ ਸਕੋਰ ’ਤੇ ਪੰਜਵਾਂ ਝਟਕਾ ਲੱਗਾ ਹੈ। ਮਾਈਕਲ ਬ੍ਰੇਸਵੈੱਲ ਨੇ ਅਕਸ਼ਰ ਪਟੇਲ ਨੂੰ ਵਿਲੀਅਮ ਓ’ਰੂਰਕ ਹੱਥੋਂ ਕੈਚ ਕਰਵਾਇਆ। ਉਹ 40 ਗੇਂਦਾਂ ਵਿਚ ਸਿਰਫ਼ 29 ਦੌੜਾਂ ਹੀ ਬਣਾ ਸਕਿਆ। ਇਸ ਸਮੇਂ ਕੇ.ਐਲ. ਰਾਹੁਲ ਅਤੇ ਹਾਰਦਿਕ ਪੰਡਯਾ ਕ੍ਰੀਜ਼ ’ਤੇ ਹਨ। ਭਾਰਤ ਨੂੰ ਹੁਣ 42 ਗੇਂਦਾਂ ’ਤੇ 46 ਦੌੜਾਂ ਦੀ ਲੋੜ ਹੈ।