
ਲਾਸ ਏਂਜਲਸ , ਕੈਲੀਫੋਰਨੀਆ (ਯੂ.ਐੱਸ.) , 3 ਮਾਰਚ - 'ਨੋ ਅਦਰ ਲੈਂਡ' ਦੇ ਨਿਰਮਾਤਾਵਾਂ ਨੇ ਫਲਸਤੀਨੀਆਂ ਦੀ "ਨਸਲੀ ਸਫਾਈ" 'ਤੇ ਦੁੱਖ ਪ੍ਰਗਟ ਕੀਤਾ, ਆਸਕਰ ਭਾਸ਼ਣ ਵਿੱਚ ਵਿਸ਼ਵਵਿਆਪੀ ਕਾਰਵਾਈ ਦੀ ਅਪੀਲ ਕੀਤੀ। 'ਨੋ ਅਦਰ ਲੈਂਡ' ਇਜ਼ਰਾਈਲੀ ਸਰਕਾਰ ਦੁਆਰਾ ਵੈਸਟ ਬੈਂਕ ਵਿਚ ਆਪਣੇ ਘਰ ਤੋਂ ਜ਼ਬਰਦਸਤੀ ਕੱਢੇ ਗਏ ਇਕ ਫਲਸਤੀਨੀ ਪਰਿਵਾਰ ਦੀ ਕਹਾਣੀ ਹੈ। ਇਹ ਫਿਲਮ ਲੰਬੇ ਸਮੇਂ ਤੋਂ ਚੱਲ ਰਹੇ ਇਜ਼ਰਾਈਲ-ਫਲਸਤੀਨੀ ਸੰਘਰਸ਼ ਦੇ ਬਾਵਜੂਦ, ਇਕ ਫਲਸਤੀਨੀ ਪੱਤਰਕਾਰ ਆਦਰਾ ਅਤੇ ਇਕ ਇਜ਼ਰਾਈਲੀ ਪੱਤਰਕਾਰ ਯੁਵਲ ਅਬ੍ਰਾਹਮ ਵਿਚਕਾਰ ਦੋਸਤੀ ਨੂੰ ਵੀ ਦਰਸਾਉਂਦੀ ਹੈ।