
ਹੈਦਰਾਬਾਦ, ਤੇਲੰਗਾਨਾ , 3 ਮਾਰਚ - ਹੱਦਬੰਦੀ ਦੇ ਮੁੱਦੇ 'ਤੇ, ਡੀ.ਐਮ.ਕੇ. ਸੰਸਦ ਮੈਂਬਰ ਕਨੀਮੋਝੀ ਕਰੁਣਾਨਿਧੀ ਦਾ ਕਹਿਣਾ ਹੈ ਕਿ ਡੀ.ਐਮ.ਕੇ. ਨੇਤਾ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਜਨਗਣਨਾ ਤੋਂ ਬਾਅਦ ਹੱਦਬੰਦੀ ਬਾਰੇ ਇਕ ਬਹੁਤ ਹੀ ਜਾਇਜ਼ ਅਤੇ ਮਹੱਤਵਪੂਰਨ ਚਿੰਤਾ ਜ਼ਾਹਰ ਕੀਤੀ ਹੈ। ਜੇਕਰ ਹੱਦਬੰਦੀ ਆਬਾਦੀ ਦੇ ਆਧਾਰ 'ਤੇ ਕੀਤੀ ਜਾਂਦੀ ਹੈ, ਤਾਂ ਤਾਮਿਲਨਾਡੂ ਵਰਗੇ ਰਾਜ, ਜਿਨ੍ਹਾਂ ਦੀ ਆਬਾਦੀ ਕੰਟਰੋਲਡ ਹੈ, ਆਪਣੀਆਂ ਸੀਟਾਂ ਗੁਆ ਦੇਣਗੇ ਅਤੇ ਜਿਨ੍ਹਾਂ ਰਾਜਾਂ ਦੀ ਆਬਾਦੀ ਕੰਟਰੋਲਡ ਨਹੀਂ ਹੈ, ਜਿਵੇਂ ਕਿ ਯੂਪੀ ਜਾਂ ਬਿਹਾਰ, ਨੂੰ ਵਧੇਰੇ ਸੀਟਾਂ ਮਿਲਣਗੀਆਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹਾਲ ਹੀ ਵਿਚ ਕੋਇੰਬਟੂਰ ਵਿਚ ਸਨ, ਅਤੇ ਉਨ੍ਹਾਂ ਨੇ ਕਿਹਾ ਸੀ ਕਿ ਤਾਮਿਲਨਾਡੂ ਅਨੁਪਾਤ ਅਨੁਸਾਰ ਸੀਟਾਂ ਨਹੀਂ ਗੁਆਏਗਾ, ਪਰ ਉਨ੍ਹਾਂ ਦੀਆਂ ਟਿੱਪਣੀਆਂ ਨੇ ਕਿਸੇ ਵੀ ਸਪੱਸ਼ਟੀਕਰਨ ਨਾਲੋਂ ਵੱਧ ਉਲਝਣ ਪੈਦਾ ਕੀਤੀ ਹੈ।