





ਅਹਿਮਾਦਾਬਾਦ, 3 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦਿਨਾਂ ਦੇ ਗੁਜਰਾਤ ਦੌਰੇ ’ਤੇ ਹਨ। ਵਿਸ਼ਵ ਜੰਗਲੀ ਜੀਵ ਦਿਵਸ ਦੇ ਮੌਕੇ ’ਤੇ, ਅੱਜ ਸਵੇਰ ਉਹ ਏਸ਼ੀਆਈ ਸ਼ੇਰਾਂ ਨੂੰ ਦੇਖਣ ਲਈ ਗਿਰ ਰਾਸ਼ਟਰੀ ਪਾਰਕ ਪਹੁੰਚੇ। ਜਿਵੇਂ ਹੀ ਪ੍ਰਧਾਨ ਮੰਤਰੀ ਉੱਥੇ ਪਹੁੰਚੇ, ਉੱਥੇ ਮੋਦੀ-ਮੋਦੀ ਦੇ ਨਾਅਰੇ ਲਗਾਏ ਗਏ। ਗਿਰ ਦੇ ਲਾਇਨ ਹਾਊਸ ਤੋਂ ਵਾਪਸ ਆਉਣ ਤੋਂ ਬਾਅਦ, ਮੋਦੀ ਨੈਸ਼ਨਲ ਬੋਰਡ ਆਫ਼ ਵਾਈਲਡਲਾਈਫ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਇਸ ਮੀਟਿੰਗ ਵਿਚ ਜੰਗਲੀ ਜੀਵਾਂ ਨਾਲ ਸੰਬੰਧਿਤ ਰਾਸ਼ਟਰੀ ਪੱਧਰ ਦੇ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ। ਇਸ ਤੋਂ ਬਾਅਦ ਉਹ ਰਾਜਕੋਟ ਵਿਚ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ।