

ਮਮਦੋਟ, (ਫ਼ਿਰੋਜ਼ਪੁਰ) 3 ਮਾਰਚ ( ਰਾਜਿੰਦਰ ਸਿੰਘ ਹਾਂਡਾ)- ਫ਼ਿਰੋਜ਼ਪੁਰ - ਫ਼ਾਜ਼ਿਲਕਾ ਮਾਰਗ ’ਤੇ ਪਿੰਡ ਲਾਲਚੀਆਂ ਨਜ਼ਦੀਕ ਮਹਿੰਦਰਾ ਪਿਕਅਪ ਗੱਡੀ ਅਤੇ ਆਲਟੋ ਕਾਰ ਦੀ ਅੱਜ ਸਵੇਰ ਸਮੇਂ ਭਿਆਨਕ ਟੱਕਰ ਹੋ ਗਈ ਹੈ। ਆਲਟੋ ਕਾਰ ਵਿਚ ਚਾਰ ਬੈਂਕ ਮੁਲਾਜ਼ਮ ਸਵਾਰ ਸਨ, ਜੋ ਅਬੋਹਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬੈਂਕ ਡਿਊਟੀ ’ਤੇ ਜਾ ਰਹੇ ਸਨ ਜਦਕਿ ਮਹਿੰਦਰਾ ਪਿਕਅਪ ਅਬੋਹਰ ਨੂੰ ਜਾ ਰਹੀ ਸੀ। ਇਸ ਹਾਦਸੇ ਵਿਚ ਪੰਜ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਹਨ। ਹਾਦਸੇ ਦਾ ਪਤਾ ਚੱਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਤੁਰੰਤ ਘਟਨਾ ਸਥਾਨ ’ਤੇ ਪਹੁੰਚੀ, ਜਿਨ੍ਹਾਂ ਵਲੋਂ 108 ਐਬੂਲੈਂਸ ਰਾਹੀਂ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।