
ਸ੍ਰੀ ਚਮਕੌਰ ਸਾਹਿਬ, 22 ਫਰਵਰੀ (ਜਗਮੋਹਨ ਸਿੰਘ ਨਾਰੰਗ)- ਸ੍ਰੀ ਚਮਕੌਰ ਸਾਹਿਬ ਵਿਖੇ ਅੱਜ ਉੱਘੇ ਸਮਾਜਸੇਵੀ ਤਾਰਾ ਚੰਦ ਜੰਡ ਵਲੋਂ ਇਕ ਨਸ਼ੇੜੀ ਨੂੰ ਰੰਗੇ ਹੱਥੀ ਚਿੱਟਾ ਨਸ਼ੀਲਾ ਪਾਊਡਰ ਖਰੀਦਦੇ ਕਾਬੂ ਕਰ ਲਿਆ, ਜਦੋ ਕਿ ਨਸ਼ਾ ਵੇਚਣ ਵਾਲਾ ਮੌਕੇ ’ਤੋਂ ਫ਼ਰਾਰ ਹੋ ਗਿਆ। ਉਪਰੰਤ ਸਮਾਜਸੇਵੀ ਤਾਰਾ ਚੰਦ ਨੇ ਇਥੋਂ ਦੇ ਕੌਂਸਲਰ ਸੁਖਬੀਰ ਸਿੰਘ, ਜੋ ਪਹਿਲਾਂ ਵੀ ਅਜਿਹੇ ਮੁੱਦੇ ਉਠਾ ਚੁੱਕੇ ਹਨ, ਉਹ ਵੀ ਤਾਰਾ ਚੰਦ ਨਾਲ ਨਸ਼ੇ ਵੇਚਣ ਵਾਲੇ ਦੇ ਘਰ ਅੱਗੇ ਧਰਨੇ ’ਤੇ ਬੈਠ ਗਏ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ। ਇਨ੍ਹਾਂ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਨੇ ਤੁਰੰਤ ਕੋਈ ਕਾਰਵਾਈ ਨਾ ਕੀਤੀ ਤਾਂ ਆਵਾਜਾਈ ਜਾਮ ਕਰ ਦਿੱਤੀ ਜਾਵੇਗੀ।