
ਲਾਹੌਰ, 22 ਫਰਵਰੀ - ਚੈਂਪੀਅਨਜ਼ ਟਰਾਫੀ 2025 ਦੇ ਚੌਥੇ ਮੈਚ ਵਿਚ ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 351 ਦੌੜਾਂ ਬਣਾਈਆਂ ਹਨ। ਇਹ ਗਰੁੱਪ ਬੀ ਦਾ ਦੂਜਾ ਮੈਚ ਹੈ। ਸਲਾਮੀ ਬੱਲੇਬਾਜ਼ ਬੇਨ ਡਕੇਟ ਦੀ ਸ਼ਾਨਦਾਰ ਬੱਲੇਬਾਜ਼ੀ ਨੇ ਇੰਗਲੈਂਡ ਨੂੰ ਆਸਟ੍ਰੇਲੀਆ ਲਈ 352 ਦੌੜਾਂ ਦਾ ਟੀਚਾ ਦੇਣ ਵਿਚ ਮਦਦ ਕੀਤੀ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਇੰਗਲੈਂਡ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਡਕੇਟ ਨੇ ਮੈਚ ਵਿਚ ਸ਼ਾਨਦਾਰ ਖੇਡ ਦਿਖਾਈ ਅਤੇ 143 ਗੇਂਦਾਂ ਵਿਚ 17 ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 165 ਦੌੜਾਂ ਬਣਾਈਆਂ। ਡਕੇਟ ਦੀ ਪਾਰੀ ਦੇ ਦਮ 'ਤੇ ਹੀ ਇੰਗਲੈਂਡ 50 ਓਵਰਾਂ ਵਿੱਚ ਅੱਠ ਵਿਕਟਾਂ 'ਤੇ 351 ਦੌੜਾਂ ਬਣਾਉਣ ਵਿੱਚ ਕਾਮਯਾਬ ਰਿਹਾ।