ਖਮਾਣੋਂ , 22 ਫਰਵਰੀ (ਮਨਮੋਹਣ ਸਿੰਘ ਕਲੇਰ)-ਸ਼ਾਮ ਨੂੰ ਅਜ ਖਮਾਣੋਂ ਵਿਖੇ ਇਕ ਮਹਿੰਦਰਾ ਪਿਕਅਪ ਬਲੈਰੋ ਜੀਪ ਦੇ ਥੱਲੇ ਆਉਣ ਕਾਰਨ ਛੇ ਸਾਲਾ ਬੱਚੀ ਦੀ ਮੌਤ ਹੋ ਗਈ। ਮਰਨ ਵਾਲੀ ਦੀ ਪਛਾਣ ਹਲੀਮਾਂ ਖਾਤੂਨ ਵਾਸੀ ਪਿੰਡ ਮੰਡੇਰਾਂ ਥਾਣਾਂ ਖਮਾਣੋਂ ਦੇ ਵਜੋਂ ਹੋਈ ਹੈ, ਜੋ ਅਮਰ ਮੈਰਿਜ ਪੈਲੇਸ ਨੇੜੇ ਪੈਦਲ ਜਾ ਰਹੀ ਸੀ ਕਿ ਉਕਤ ਜੀਪ ਚਾਲਕ ਨੇ ਗ਼ਲਤ ਦਿਸ਼ਾ ਤੋਂ ਤੇਜ਼ ਰਫ਼ਤਾਰ ਨਾਲ ਆ ਕੇ ਥੱਲੇ ਲੈ ਲਿਆ ।ਖਮਾਣੋਂ ਪੁਲਿਸ ਨੇ ਚਾਲਕ ਗੋਬਿੰਦ ਸਿੰਘ ਵਾਸੀ ਸਰਹਿੰਦ ਖ਼ਿਲਾਫ਼ ਮੁਕਦਮਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿਤੀ ਹੈ।