
ਅਜਨਾਲਾ ( ਅੰਮ੍ਰਿਤਸਰ) ,22 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋ ) - ਅਜਨਾਲਾ ਸ਼ਹਿਰ ਦੇ ਬਾਹਰਵਾਰ ਦੇਰ ਸ਼ਾਮ ਗੰਨੇ ਨਾਲ ਭਰੀ ਟਰੈਕਟਰ ਟਰਾਲੀ ਪੁਲ ਤੋਂ ਹੇਠਾਂ ਸੱਕੀ ਨਾਲੇ ਵਿਚ ਡਿਗ ਪਈ । ਜਿਸ ਕਾਰਨ ਟਰੈਕਟਰ ਚਾਲਕ ਦੇ ਗੰਨਿਆਂ ਦੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਵੱਡੀ ਗਿਣਤੀ ਵਿਚ ਪਹੁੰਚੇ ਇਲਾਕੀਆਂ ਵਾਸੀਆਂ ਵਲੋਂ ਟਰੈਕਟਰ ਚਾਲਕ ਨੌਜਵਾਨ ਨੂੰ ਗੰਨਿਆ ਹੇਠੋਂ ਲੱਭ ਕੇ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।