JALANDHAR WEATHER

ਵਿਸ਼ਵ ਰਿਕਾਰਡ ਬਣਾਉਣ ਵਾਲੇ 19 ਸਾਲਾ ਨੌਜਵਾਨ ਸਕੇਟਰ ਪੁਨੀਤ ਸਿੰਘ ਸਨਮਾਨਿਤ

ਕਰਨਾਲ, 2 ਮਾਰਚ (ਗੁਰਮੀਤ ਸਿੰਘ ਸੱਗੂ)- ਸਿੱਖ ਧਰਮ ਦੇ ਪੰਜ ਤਖ਼ਤਾਂ ਦੀ 10,000 ਕਿਲੋਮੀਟਰ ਦੀ ਯਾਤਰਾ ਆਪਣੇ ਸਕੇਟਾਂ ਉੱਤੇ ਕਰਕੇ ਵਿਸ਼ਵ ਰਿਕਾਰਡ ਬਣਾਉਣ ਵਾਲੇ 19 ਸਾਲਾ ਨੌਜਵਾਨ ਸਕੇਟਰ ਪੁਨੀਤ ਸਿੰਘ ਦਾ ਨਾਮ ਵਰਲਡ ਰਿਕਾਰਡ ਆਫ ਐਕਸੈਲੈਂਸ ਇੰਗਲੈਂਡ ਵਿਚ ਦਰਜ ਕੀਤਾ ਗਿਆ ਹੈ। ਅੱਜ ਕਰਨਾਲ ਵਿਚ ਉਨ੍ਹਾਂ ਨੂੰ ਇਸ ਵਿਸ਼ਵ ਰਿਕਾਰਡ ਦਾ ਸਰਟੀਫਿਕੇਟ ਵਰਲਡ ਰਿਕਾਰਡ ਆਫ ਐਕਸੀਲੈਂਸ ਦੇ ਏਸ਼ੀਆ ਦੇ ਵਾਈਸ ਚੇਅਰਮੈਨ ਪ੍ਰਿਤਪਾਲ ਸਿੰਘ ਪੰਨੂੰ ਨੇ ਭੇਟ ਕੀਤਾ।

ਇਕ ਵਾਰ ਫਿਰ ਸੁਲਤਾਨਪੁਰ ਲੋਧੀ ਤੋਂ ਅਰੁਣਾਚਲ ਪ੍ਰਦੇਸ਼ ਵਿਚ ਸਥਿਤ ਤਵਾਂਗ , ਜੋ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਹੈ, ਤੱਕ ਦੀ ਯਾਤਰਾ ਸਕੇਟਾਂ ਰਾਹੀਂ ਕਰਦੇ ਹੋਏ ਪੁਨੀਤ ਸਿੰਘ ਅੱਜ ਕਰਨਾਲ ਪਹੁੰਚੇ, ਜਿੱਥੇ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ ਗਿਆ। ਸ਼੍ਰੋਮਣੀ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਗੁਰਤੇਜ ਸਿੰਘ ਖਾਲਸਾ ਨੇ ਪੁਨੀਤ ਸਿੰਘ ਨੂੰ ਸ਼ਾਲ ਅਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੀਤਪਾਲ ਸਿੰਘ ਪੰਨੂ ਨੇ ਦੱਸਿਆ ਕਿ ਪੁਨੀਤ ਸਿੰਘ ਨੇ ਸਕੇਟਾਂ ਉੱਤੇ 10,000 ਕਿਲੋਮੀਟਰ ਦੀ ਧਾਰਮਿਕ ਯਾਤਰਾ ਪੂਰੀ ਕੀਤੀ, ਜਿਸ ਵਿਚ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਵੀ ਸ਼ਾਮਲ ਹੈ, ਜੋ ਉੱਚੇ ਪਹਾੜਾਂ, ਮੁਸ਼ਕਲ ਰਾਹਾਂ ਅਤੇ ਬਰਫੀਲੇ ਮੌਸਮ ਲਈ ਜਾਣੀ ਜਾਂਦੀ ਹੈ। ਇਹ ਸਾਰਾ ਰਿਕਾਰਡ ਵਰਲਡ ਰਿਕਾਰਡ ਆਫ ਐਕਸੀਲੈਂਸ ਦੇ ਦਫ਼ਤਰ ਨੂੰ ਭੇਜਿਆ ਗਿਆ ਸੀ, ਜਿੱਥੇ ਇਸਨੂੰ ਵਿਸ਼ਵ ਰਿਕਾਰਡ ਵਜੋਂ ਸਵੀਕਾਰ ਕਰਕੇ ਸਰਟੀਫਿਕੇਟ ਜਾਰੀ ਕੀਤਾ ਗਿਆ, ਜੋ ਅੱਜ ਪੁਨੀਤ ਸਿੰਘ ਨੂੰ ਸੌਂਪਿਆ ਗਿਆ।ਗਤਕਾ ਫੈਡਰੇਸ਼ਨ ਦੇ ਪ੍ਰਧਾਨ ਗੁਰਤੇਜ ਸਿੰਘ ਖਾਲਸਾ ਨੇ ਪੁਨੀਤ ਸਿੰਘ ਨੂੰ ਸ਼ਾਲ ਓਢਾ ਕੇ ਅਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ।ਪੁਨੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ 8 ਸਾਲਾਂ ਤੋਂ ਸਕੇਟਿੰਗ ਕਰ ਰਹੇ ਹਨ। ਉਨ੍ਹਾਂ ਦਾ ਮਕਸਦ ਆਪਣੀ ਇਸ ਖੇਡ ਰਾਹੀਂ ਸਿੱਖੀ ਦਾ ਪ੍ਰਚਾਰ-ਪ੍ਰਸਾਰ ਕਰਨਾ ਅਤੇ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਜੇ ਨੌਜਵਾਨ ਨਸ਼ਾ ਹੀ ਕਰਨਾ ਚਾਹੁੰਦੇ ਹਨ ਤਾਂ ਕਿਸੇ ਖੇਡ ਦਾ ਨਸ਼ਾ ਕਰਨ, ਤਾਂ ਜੋ ਉਨ੍ਹਾਂ ਦੀ ਸਿਹਤ ਵੀ ਚੰਗੀ ਰਹੇ ਅਤੇ ਉਹ ਆਪਣੇ ਮਾਪਿਆਂ, ਕੌਮ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ