ਭੁਲੱਥ (ਕਪੂਰਥਲਾ), 3 ਫਰਵਰੀ (ਮੇਹਰ ਚੰਦ ਸਿੱਧੂ)-ਸਬ-ਡਵੀਜ਼ਨ ਕਸਬਾ ਭੁਲੱਥ ਤੋਂ ਥੋੜ੍ਹੀ ਦੂਰੀ 'ਤੇ ਪੈਂਦੇ ਪਿੰਡ ਬੱਸੀ ਦੇ ਨੌਜਵਾਨ ਜੋਨੀ ਕੁਮਾਰ ਪੁੱਤਰ ਸੋਰਵ ਲਾਲ ਜੋ ਕਈ ਸਾਲਾਂ ਤੋਂ ਪਿੰਡ ਬੱਸੀ ਤੋਂ ਰੋਜ਼ੀ-ਰੋਟੀ ਕਮਾਉਣ ਲਈ ਪੁਰਤਗਾਲ ਵਿਖੇ ਗਿਆ ਸੀ, ਕੁਝ ਦਿਨ ਪਹਿਲਾਂ ਆਪਣੇ ਪਿੰਡ ਵਾਪਸ ਪਰਤਣ ਉਪਰੰਤ, ਉਸਦੇ ਦਿਹਾਂਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਅਚਨਚੇਤ ਜੋਨੀ ਕੁਮਾਰ ਦੀ ਸਿਹਤ ਵਿਗੜਨ ਉਪਰੰਤ ਦਿਹਾਂਤ ਹੋ ਗਿਆ। ਜੋਨੀ ਕੁਮਾਰ ਆਪਣੇ ਪਰਿਵਾਰ ਵਿਚ ਪਿੱਛੇ ਆਪਣੇ ਮਾਤਾ-ਪਿਤਾ, ਪਤਨੀ ਤੇ 6 ਸਾਲਾ ਬੱਚੀ ਅਵਨੀਤ ਕੌਰ, 3 ਸਾਲਾ ਬੇਟਾ ਗੈਵਿਨ ਛੱਡ ਗਿਆ ਹੈ।
ਜਲੰਧਰ : ਸੋਮਵਾਰ 21 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਪੁਰਤਗਾਲ ਤੋਂ ਵਾਪਸ ਪਰਤੇ ਬੱਸੀ ਦੇ ਨੌਜਵਾਨ ਦਾ ਦਿਹਾਂਤ