ਅਟਾਰੀ (ਅੰਮ੍ਰਿਤਸਰ), 3 ਫਰਵਰੀ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)-ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਸਥਿਤ ਸ੍ਰੀ ਪੰਚਮੁਖੀ ਹਨੂਮਾਨ ਮੰਦਰ ਦੇ ਮੁਖੀ ਸ੍ਰੀ ਰਾਮਨਾਥ ਮਹਾਰਾਜ 480 ਮ੍ਰਿਤਕ ਪ੍ਰਾਣੀਆਂ ਦੀਆਂ ਅਸਥੀਆਂ ਲੈ ਕੇ ਭਾਰਤ ਪਹੁੰਚੇ ਹਨ। ਸ੍ਰੀ ਰਾਮਨਾਥ ਨੇ ਅਟਾਰੀ ਸਰਹੱਦ ਉਤੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਕੋਲ 30 ਦਿਨਾਂ ਦਾ ਵੀਜ਼ਾ ਹੈ ਅਤੇ ਉਹ ਹਰਿਦੁਆਰ ਵਿਖੇ ਅਸਥੀਆਂ ਜਲ ਪ੍ਰਵਾਹ ਕਰਨ ਆਏ ਹਨ। ਇਸ ਮੌਕੇ ਹਿੰਦ-ਪਾਕਿਸਤਾਨ ਦੋਸਤੀ ਮੰਚ ਦੇ ਨੁਮਾਇੰਦੇ ਰਾਜਿੰਦਰ ਸਿੰਘ ਅਟਾਰੀ ਅਤੇ ਫੋਕਲਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਅਟਾਰੀ ਸਰਹੱਦ ਉਤੇ ਵਿਸ਼ੇਸ਼ ਤੌਰ ਉਤੇ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਪਾਕਿਸਤਾਨ ਤੋਂ ਅਸਥੀਆਂ ਲਿਆਉਣ ਵਾਲੇ ਪਰਿਵਾਰ ਨੂੰ ਰਿਸੀਵ ਕੀਤਾ।
ਜਲੰਧਰ : ਸੋਮਵਾਰ 21 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਪਾਕਿਸਤਾਨ ਤੋਂ 480 ਮ੍ਰਿਤਕ ਪ੍ਰਾਣੀਆਂ ਦੀਆਂ ਅਸਥੀਆਂ ਭਾਰਤ ਲੈ ਕੇ ਆਏ ਸ੍ਰੀ ਰਾਮਨਾਥ ਮਹਾਰਾਜ