ਜਲੰਧਰ, 3 ਫਰਵਰੀ-ਪੰਜਾਬ ਰੋਡਵੇਜ਼ ਦੇ 3 ਮੁਲਾਜ਼ਮਾਂ ਨੂੰ 55 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ ਤੇ ਨਸ਼ਾ ਤਸਕਰਾਂ 'ਤੇ ਹੋਰ ਸ਼ਿਕੰਜਾ ਕੱਸਦੇ ਹੋਏ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਪੰਜਾਬ ਰੋਡਵੇਜ਼ ਦੇ ਤਿੰਨ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਕੁੱਲ 55 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਕਮਿਸ਼ਨਰੇਟ ਪੁਲਿਸ ਵਲੋਂ ਇਕ ਇਤਲਾਹ ਦੇ ਆਧਾਰ 'ਤੇ ਬੱਸ ਸਟੈਂਡ ਨੇੜੇ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਉਨ੍ਹਾਂ ਨੇ ਪਾਸਪੋਰਟ ਦਫ਼ਤਰ ਦੇ ਪਾਸਿਓਂ ਇਕ ਵਿਅਕਤੀ ਹੱਥ ਵਿਚ ਪੋਲੀਥੀਨ ਦਾ ਲਿਫਾਫਾ ਫੜੀ ਪੈਦਲ ਆ ਰਿਹਾ ਦੇਖਿਆ। ਉਕਤ ਵਿਅਕਤੀ ਕੋਲ ਖੜ੍ਹੀ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਹੱਥ 'ਚ ਫੜਿਆ ਪਾਲੀਥੀਨ ਦਾ ਲਿਫਾਫਾ ਸੜਕ ਕਿਨਾਰੇ ਸੁੱਟ ਕੇ ਤੇਜ਼ੀ ਨਾਲ ਪਿੱਛੇ ਮੁੜ ਗਿਆ। ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਕਾਰਵਾਈ ਕਰਦੇ ਹੋਏ ਅਜੀਤ ਸਿੰਘ ਉਰਫ਼ ਰਾਜੂ ਪੁੱਤਰ ਅਵਤਾਰ ਸਿੰਘ ਵਾਸੀ ਸੰਜੇ ਗਾਂਧੀ ਨਗਰ ਵਾਰਡ ਨੰ. 13 ਮੱਖੂ ਫਿਰੋਜ਼ਪੁਰ, ਹੁਣ ਐਚ. 121/4 ਮੁਹੱਲਾ ਅਮਰਗੜ੍ਹ ਬਸ਼ੀਰਪੁਰਾ ਰਾਮਾ ਮੰਡੀ ਜਲੰਧਰ ਅਤੇ ਉਸ ਵਲੋਂ ਸੁੱਟੇ ਕਾਲੇ ਪੋਲੀਥੀਨ ਲਿਫਾਫੇ 'ਚੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ।
ਜਲੰਧਰ : ਸੋਮਵਾਰ 21 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਪੰਜਾਬ ਰੋਡਵੇਜ਼ ਦੇ 3 ਮੁਲਾਜ਼ਮਾਂ ਨੂੰ 55 ਗ੍ਰਾਮ ਹੈਰੋਇਨ ਸਮੇਤ ਕੀਤਾ ਗ੍ਰਿਫ਼ਤਾਰ