ਨਵੀਂ ਦਿੱਲੀ, 29 ਜਨਵਰੀ- ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਅੱਜ ਦਿੱਲੀ ਦੇ ਪਟਪੜਗੰਜ ਵਿਚ ਇਕ ਰੈਲੀ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਦੋਂ ਅਰਵਿੰਦ ਕੇਜਰੀਵਾਲ ਆਏ ਸਨ, ਉਨ੍ਹਾਂ ਕੋਲ ਇਕ ਛੋਟੀ ਕਾਰ ਸੀ। ਉਨ੍ਹਾਂ ਕਿਹਾ ਸੀ ਕਿ ਉਹ ਇਕ ਨਵੀਂ ਕਿਸਮ ਦੀ ਰਾਜਨੀਤੀ ਕਰਨਗੇ, ਉਹ ਬਿਜਲੀ ਦੇ ਖੰਭੇ ’ਤੇ ਚੜ੍ਹ ਗਏ ਸਨ ਪਰ ਜਦੋਂ ਗਰੀਬਾਂ ਨੂੰ ਉਨ੍ਹਾਂ ਦੀ ਲੋੜ ਸੀ ਤਾਂ ਉਹ ਕਿਤੇ ਦਿਖਾਈ ਨਹੀਂ ਦਿੰਦੇ ਸੀ। ਰਾਹੁਲ ਨੇ ਕਿਹਾ ਕਿ ਜਦੋਂ ਦਿੱਲੀ ਵਿਚ ਹਿੰਸਾ ਹੋਈ, ਉਹ ਕਿਤੇ ਦਿਖਾਈ ਨਹੀਂ ਦੇ ਰਹੇ ਸਨ। ਮੈਂ ਕਿਹਾ ਸੀ ਕਿ ਮੈਂ ਸਾਫ਼-ਸੁਥਰੀ ਰਾਜਨੀਤੀ ਕਰਾਂਗਾ ਅਤੇ ਸਭ ਤੋਂ ਵੱਡਾ ਸ਼ਰਾਬ ਘੁਟਾਲਾ ਕਰ ਦਿੱਤਾ। ਤੁਸੀਂ ਕੇਜਰੀਵਾਲ ਦੇ ਘਰ ਦੀ ਤਸਵੀਰ ਵੀ ਦੇਖੀ ਹੋਵੇਗੀ, ਉਹ ‘ਸ਼ੀਸ਼ਮਹਿਲ’ ਵਿਚ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਵਿਚਾਰਧਾਰਾ ਦੀ ਲੜਾਈ ਚੱਲ ਰਹੀ ਹੈ। ਇਕ ਪਾਸੇ ਭਾਜਪਾ-ਆਰ.ਐਸ.ਐਸ. ਦੇ ਲੋਕ ਹਨ, ਜੋ ਦੇਸ਼ ਵਿਚ ਨਫ਼ਰਤ ਅਤੇ ਹਿੰਸਾ ਫੈਲਾਉਂਦੇ ਹਨ। ਦੂਜੇ ਪਾਸੇ ਕਾਂਗਰਸ ਪਾਰਟੀ ਅਤੇ ਸਾਡੀ ਵਿਚਾਰਧਾਰਾ ਹੈ। ਅਸੀਂ ਨਫ਼ਰਤ ਦੇ ਬਾਜ਼ਾਰ ਵਿਚ ਪਿਆਰ ਦੀ ਦੁਕਾਨ ਖੋਲ੍ਹਦੇ ਹਾਂ। ਅਸੀਂ ਨਫ਼ਰਤ, ਡਰ ਅਤੇ ਹਿੰਸਾ ਵਾਲਾ ਭਾਰਤ ਨਹੀਂ ਚਾਹੁੰਦੇ। ਸਾਨੂੰ ਪਿਆਰ ਦੀ ਦੁਕਾਨ ਚਾਹੀਦੀ ਹੈ।